* ਅਹੁਦੇਦਾਰਾਂ ਤੇ ਨਾਮਜ਼ਦ ਸਖਸ਼ੀਅਤਾਂ ਦਾ ਐਲਾਨ, ਅੱਠ ਮੈਂਬਰੀ ਕੋਰ ਕਮੇਟੀ ਦਾ ਗਠਨ
ਵਾਸ਼ਿੰਗਟਨ ਡੀ. ਸੀ. (ਵਿਸ਼ੇਸ਼ ਪ੍ਰਤੀਨਿਧ) ਬੜੇ ਲੰਬੇ ਸਮੇਂ ਤੋਂ ਵਿਚਾਰਾਂ ਚੱਲ ਰਹੀਆਂ ਸਨ ਕਿ ਪ੍ਰੈੱਸ ਕਲੱਬ ਅਮਰੀਕਾ ਦਾ ਗਠਨ ਕੀਤਾ ਜਾਵੇ। ਭਾਵੇਂ ਨਾਰਥ ਅਮਰੀਕਾ ਪੈ੍ਰੱਸ ਕਲੱਬ ਦੀ ਰਜਿਸਟ੍ਰੇਸ਼ਨ 2017 ਵਿੱਚ ਕਰ ਦਿੱਤੀ ਗਈ ਸੀ, ਪਰ ਕੋਈ ਸਬੱਬ ਨਹੀਂ ਬਣ ਰਿਹਾ ਸੀ ਕਿ ਇਸ ਨੂੰ ਹੋਂਦ ਵਿੱਚ ਲਿਆਂਦਾ ਜਾਵੇ। ਪਰ ਮੀਡੀਏ ਵਿੱਚ ਗਿਰਾਵਟ ਤੇ ਕਠਪੁਤਲੀ ਮੀਡੀਏ ਨੂੰ ਨੂੰ ਵੇਖਦੇ ਹੋਏ ਇਸ ਦਾ ਗਠਨ ਕਰਨਾ ਜਰੂਰੀ ਸਮਝਿਆ ਗਿਆ। ਜਿਸ ਦੀ ਹੰਗਾਮੀ ਮੀਟਿੰਗ ਜਰਨਲਿਸਟਾਂ ਵਲੋਂ ਸਮੁੱਚੇ ਤੌਰ ਤੇ ਵਰਜੀਨੀਆ ਵਿੱਚ ਬੁਲਾਈ ਗਈ। ਜਿਸ ਵਿੱਚ ਹਮਖਿਆਲੀ ਤੇ ਸਾਫ-ਸੁਥਰੇ ਅਕਸ ਵਾਲਿਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਗਿਆ। ਜੋ ਆਈ ਹਾਪ ਰੈਸਟੋਰੈਂਟ ਵਰਜੀਨੀਆ ਵਿੱਚ ਕੀਤੀ ਗਈ। ਜਿਸ ਵਿੱਚ ਵਾਈਟ ਹਾਊਸ, ਟੀ. ਵੀ. ਐਕਰਾਂ, ਪ੍ਰਿੰਟ ਮੀਡੀਆ ਦੇ ਜਨਰਲਿਸਟਾਂ ਨੇ ਹਿੱਸਾ ਲਿਆ। ਸੁਝਾਵਾਂ ਤੇ ਵਿਚਾਰਾਂ ਉਪਰੰਤ ਹੇਠ ਲਿਖੇ ਅਹੁਦੇਦਾਰਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਜੋ ਇਸ ਪ੍ਰਕਾਰ ਹਨ: ਮੁੱਖ ਸਰਪ੍ਰਸਤ ਬਲਦੇਵ ਸਿੰਘ ਗਰੇਵਾਲ ਸੀ. ਈ. ਓ. ਸ਼ੇਰੇ ਪੰਜਾਬ ਨਿਊਯਾਰਕ, ਸਰਪ੍ਰਸਤ ਸੁਰਮੁਖ ਸਿੰਘ ਮਾਣਕੂ ਪ੍ਰੈੱਸ ਫੋਟੋ ਗ੍ਰਾਫਰ ਵਾਈਟ ਹਾਊਸ, ਪ੍ਰਧਾਨ ਕੁਲਵਿੰਦਰ ਸਿੰਘ ਫਲੋਰਾ, ਸੀਨੀਅਰ ਉੱਪ ਪ੍ਰਧਾਨ ਇੰਦਰਜੀਤ ਸਿੰਘ ਸਲੂਜਾ ਅੰਗਰੇਜ਼ੀ ਨਿਊਜ ਪੇਪਰ ਨਿਊਯਾਰਕ, ਉੱਪ ਪ੍ਰਧਾਨ ਦਵਿੰਦਰ ਸਿੰਘ ਬਦੇਸ਼ਾ ਬਾਜ ਟੀ. ਵੀ., ਸਕੱਤਰ ਜਨਰਲ ਹਰਜੀਤ ਸਿੰਘ ਹੁੰਦਲ ਸਬਰੰਗ ਟੀ. ਵੀ., ਉੱਪ ਸਕੱਤਰ ਬੀਬਾ ਮੋਨੀ ਗਿੱਲ,ਮਾਈ ਟੀ ਵੀ ,ਕੈਸ਼ੀਅਰ ਡਾ. ਸੁਰਿੰਦਰ ਸਿੰਘ ਗਿੱਲ ਗਗਨ ਦਮਾਮਾ, ਅਸ਼ਮੀਤਾ ਕੌਰ ਜਸ ਪੰਜਾਬੀ ਮੈਂਬਰ ਐਟ ਲਾਰਜ, ਰਘੂਬੀਰ ਗੋਇਲ ਵਾਈਟ ਹਾਊਸ ਜਰਨਲਿਸਟ ਪੀ. ਆਰ. ਓ. ਐਲਾਨਿਆ ਗਿਆ ਹੈ। ਨਾਰਥ ਅਮਰੀਕਾ ਪ੍ਰੈੱਸ ਕਲੱਬ ਯੂ. ਐੱਸ. ਏ. ਗਠਿਨ ਕਰਨ ਉਪਰੰਤ ਤਿੰਨ ਖਾਸ ਫੈਸਲੇ ਲਏ ਗਏ, ਜਿਨ੍ਹਾਂ ਦੀ ਪਾਲਣਾ ਇੰਨ ਬਿੰਨ ਕਰਨ ਲਈ ਸਾਰਿਆਂ ਨੂੰ ਕਿਹਾ ਗਿਆ, ਤਾਂ ਜੋ ਇਹ ਸੰਸਥਾ ਆਪਣਾ ਨਿਵੇਕਲਾ ਕਾਰਜ ਕਰ ਸਕੇ।
ਅੱਠ ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ, ਜੋ ਅਹੁਦਿਆਂ ਦੀਆਂ ਨਿਯੁਕਤੀਆਂ ਤੇ ਨਾਮਜ਼ਦਗੀਆਂ ਕਰੇਗੀ। ਇਸ ਵਿੱਚ ਕੋਈ ਵੀ ਤਬਦੀਲੀ ਨਹੀਂ ਹੋਵੇਗੀ।
ਅੱਠ ਮੈਂਬਰੀ ਕੋਰ ਕਮੇਟੀ ਵਿੱਚ ਮੋਨੀ ਗਿੱਲ, ਡਾ. ਸੁਰਿੰਦਰ ਸਿੰਘ ਗਿੱਲ, ਸੁਰਮੁਖ ਸਿੰਘ ਮਾਣਕੂ, ਦਵਿੰਦਰ ਸਿੰਘ ਬਦੇਸ਼ਾ, ਹਰਜੀਤ ਸਿੰਘ ਹੁੰਦਲ, ਕੁਲਵਿੰਦਰ ਸਿੰਘ ਫਲੋਰਾ, ਰਘੂਬੀਰ ਗੋਇਲ ਤੇ ਕੁਲਦੀਪ ਸਿੰਘ ਹੋਣਗੇ। ਜਿਨ੍ਹਾਂ ਲਾਈਫ ਮੈਂਬਰ ਵਜੋਂ ਰੱਖਿਆ ਗਿਆ ਹੈ।
ਹਰ ਮੈਂਬਰ 50 ਡਾਲਰ ਮਹੀਨਾ ਕੈਸ਼ੀਅਰ ਕੋਲ ਜਮ੍ਹਾ ਕਰਵਾਏਗਾ, ਜੋ ਅਕਾਊਂਟ ਵਿੱਚ ਜਮ੍ਹਾ ਹੋਣਗੇ। ਇਹ ਅਕਾਊਂਟ ਕੈਸ਼ੀਅਰ ਤੇ ਪ੍ਰਧਾਨ ਓਪਰੇਟ ਕਰਨਗੇ। ਅਕਾਊਂਟ ਕਰੈਡਿਟ ਯੂਨੀਅਨ ਵਿੱਚ ਹੀ ਖੋਲ੍ਹਿਆ ਜਾਵੇਗਾ।
ਲਾਈਫ ਮੈਂਬਰਸ਼ਿਪ ਲਈ 2100 ਡਾਲਰ ਫੀਸ ਰੱਖੀ ਗਈ ਹੈ, ਇਸ ਦੇ ਸਿਰਫ ਗਿਆਰਾਂ ਮੈਂਬਰ ਹੀ ਹੋਣਗੇ। ਗਿਆਰਾਂ ਮੈਂਬਰ ਪੂਰੇ ਹੋਣ ਉਪਰੰਤ ਲਾਈਫ ਮੈਂਬਰਸ਼ਿਪ ਬੰਦ ਕਰ ਦਿੱਤੀ ਜਾਵੇਗੀ।
ਨਾਰਥ ਅਮਰੀਕਾ ਪ੍ਰੈੱਸ ਕਲੱਬ ਦੀ ਮੈਂਬਰਸ਼ਿਪ ਕੋਈ ਵੀ ਜਰਨਲਿਸਟ 500 ਡਾਲਰ ਦੇ ਕੇ ਲੈ ਸਕਦਾ ਹੈ। ਪਰ ਇਸ ਦੇ ਵੀ 51 ਮੈਂਬਰ ਹੀ ਹੋਣਗੇ। 51 ਮੈਂਬਰ ਪੂਰੇ ਹੋਣ ਤੋਂ ਬਾਅਦ ਮੈਂਬਰਸ਼ਿਪ ਬੰਦ ਕਰ ਦਿੱਤੀ ਜਾਵੇਗੀ।
ਕਿਸੇ ਵੀ ਈਵੈਂਟ ਵਿੱਚ ਜਾਣ ਦੀ ਸੂਚਨਾ ਹਰੇਕ ਪ੍ਰੈੱਸ ਕਲੱਬ ਮੈਂਬਰ ਨੂੰ ਭੇਜੀ ਜਾਵੇਗੀ। ਉਹ ਆਪਣੀ ਸਹੂਲਤ ਤੇ ਸਬੰਧ ਈਵੈਂਟ ਆਰਗੇਨਾਈਜ਼ਰ ਨਾਲ ਆਪਣੀਆਂ ਟਰਮਜ਼ ਨਾਲ ਕਰੇਗਾ। ਸਮੂਹਿਕ ਪ੍ਰੈਸ ਮੀਟਿੰਗ ਕਰਨ ਲਈ ਨਾਰਥ ਅਮਰੀਕਾ ਪ੍ਰੈਸ ਕਲੱਬ ਦੇ ਮੈਂਬਰਾਂ ਨਾਲ ਸੰਪਰਕ ਕਰਕੇ ਰੱਖੀ ਜਾ ਸਕਦੀ ਹੈ। ਜੋ ਸਿਰਫ ਪ੍ਰੈਸ ਕਲੱਬ ਵਿੱਚ ਜਾਂ ਕਿਸੇ ਨਿਵੇਕਲੀ ਥਾਂ ਤੇ ਰੱਖੀ ਜਾ ਸਕਦੀ ਹੈ। ਜਿਸ ਦਾ ਸਾਰਾ ਖ਼ਰਚਾ ਅਯੋਜਿਤ ਕਰਤਾ ਹੀ ਕਰੇਗਾ।
ਪ੍ਰੈੱਸ ਕਲੱਬ ਦੇ ਦੋ ਦਫਤਰ ਹੋਣਗੇ। ਇੱਕ ਵਰਜੀਨੀਆ ਤੇ ਦੂਸਰਾ ਮੈਰੀਲੈਂਡ, ਜਿਸ ਦੇ ਇੰਚਾਰਜ ਡਾ. ਸੁਰਿੰਦਰ ਸਿੰਘ ਗਿੱਲ ਮੈਰੀਲੈਂਡ ਤੇ ਕੁਲਵਿੰਦਰ ਸਿੰਘ ਫਲੋਰਾ ਵਰਜੀਨੀਆ ਹੋਣਗੇ।
ਨਾਰਥ ਅਮਰੀਕਾ ਪ੍ਰੈੱਸ ਕਲੱਬ ਗਠਨ ਕਰਨ ਉਪਰੰਤ ਨਿਊਯਾਰਕ, ਨਿਊਜਰਸੀ, ਮੈਰੀਲੈਂਡ, ਵਰਜੀਨੀਆ ਤੇ ਵਾਸ਼ਿੰਗਟਨ ਡੀ. ਸੀ. ਦੀਆਂ ਪ੍ਰਮੱੁਖ ਸਖਸ਼ੀਅਤਾਂ ਜਿਸ ਵਿੱਚ ਪੈਨੀ ਸੰਧੂ, ਨਿਮਰਤਾ ਕੌਰ ਨਿਊਜਰਸੀ, ਕੇ. ਕੇ. ਸਿੱਧੂ ਮੈਰੀਲੈਂਡ, ਮਹਿਤਾਬ ਸਿੰਘ ਕਾਹਲੋਂ ਵਰਜੀਨੀਆ ਤੇ ਵਾਸ਼ਿੰਗਟਨ ਡੀ. ਸੀ. ਤੋਂ ਡਾ. ਜਟਾਣਾ ਨੇ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ ਤੇ ਭਵਿੱਖ ਵਿੱਚ ਇਸ ਨੂੰ ਮਦਦ ਕਰਨ ਦਾ ਭਰੋਸਾ ਦਿੱਤਾ।