ਸਿਆਟਲ (ਸੁਰਿੰਦਰ ਗਿੱਲ) - ਅਮਰੀਕਾ ਵਿੱਚ ਪ੍ਰਾਇਮਰੀ ਚੋਣਾਂ ਸਿਖਰਾਂ ਤੇ ਚਲ ਰਹੀਆ ਹਨ। ਹਰ ਉਮੀਦਵਾਰ ਆਪੋ ਆਪਣੀ ਕੋਸ਼ਿਸ਼ ਕਰ ਰਿਹਾ ਹੈ। ਇਹ ਪਹਿਲੀ ਵਾਰ ਹੈ ਕਿ ਏਸ਼ੀਅਨ ਕਮਿਊਨਿਟੀ ਦੇ ਉਮੀਦਵਾਰ ਹਰ ਸਟੇਟ ਵਿੱਚ ਵੱਖ-ਵੱਖ ਅਹੁਦਿਆਂ ਤੇ ਚੋਣ ਲੜ ਰਹੇ ਹਨ। ਜਿਸ ਵਿੱਚ ਮੇਅਰ, ਹਾਊਸ ਆਫ ਡੈਲੀਗੇਟ, ਕਾਂਗਰਸਮੈਨ, ਬੋਰਡ ਆਫ ਐਜੂਕੇਸ਼ਨ ਆਦਿ ਤੋਂ ਇਲਾਵਾ ਕਾਉਂਟੀ ਅਗਜ਼ੈਕਟਿਵ ਤੇ ਵੀ ਕਿਸਮਤ ਏਸ਼ੀਅਨ ਅਜ਼ਮਾ ਰਹੇ ਹਨ।
ਪੰਜਾਬੀ ਕਮਿਊਨਿਟੀ ਨੂੰ ਉਸ ਵੇਲੇ ਮਾਣ ਮਹਿਸੂਸ ਹੋਇਆ ਜਦੋਂ ਪਤਾ ਚੱਲਿਆ ਕਿ ਸੈਨੇਟਰ ਦੀ ਸੀਟ ਤੋਂ ਸਤਿੰਦਰ ਕੌਰ ਸਿਆਟਲ ਸਟੇਟ ਤੋਂ ਡੈਮੋਕਰੇਟਿਕ ਪਾਰਟੀ ਤੋਂ ਚੋਣ ਲੜ ਰਹੇ ਹਨ। ਜੋ ਪਹਿਲਾ 2017 ਵਿੱਚ ਸਿਟੀ ਕੌਂਸਲ ਵੋਮੈਨ ਜਿੱਤੇ ਸਨ। ਅੱਜ ਦੀ ਤਾਰੀਖ ਵਿੱਚ ਉਹ ਕੈਂਟ ਸਿਟੀ ਵਿੱਚ ਕੌਂਸਲ ਵੋਮੈਨ ਵਜੋ ਕੰਮ ਕਰ ਰਹੇ ਹਨ।
ਜੂਮ ਮੀਟਿੰਗ ਦੌਰਾਨ ਉਹਨਾਂ ਦੱਸਿਆ ਕਿ ਤਿੰਨ ਉਮੀਦਵਾਰਾਂ ਵਿੱਚੋਂ ਦੋ ਨੂੰ ਵੋਟਾਂ ਦੇ ਅਧਾਰ ਤੇ ਚੁਣੇ ਜਾਣਾ ਹੈ।
ਸੋ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਅਪੀਲ ਹੈ ਕਿ ਆਪਣੇ ਦੋਸਤਾਂ, ਰਿਸ਼ਤੇਦਾਰਾਂ ਤੇ ਸਾਕ ਸਬੰਧੀਆਂ ਤੋਂ ਇਲਾਵਾ ਡੈਮੋਕਰੇਟਿਕਾਂ ਨੂੰ ਕਹੋ ਕਿ ਉਹ ਸਤਿੰਦਰ ਕੌਰ ਡੈਮੋਕਰੇਟਿਕ ਸੈਨੇਟਰ ਕੈਂਟ ਏਰੀਆ ਸਿਆਟਲ ਸਟੇਟ ਵਿੱਚ ਵੱਧ ਤੋਂ ਵੱਧ ਮਦਦ ਕਰਕੇ ਜਿੱਤ ਦਿਵਾਉਣ। ਇਸ ਨਾਲ ਜਿੱਥੇ ਨੌਜਵਾਨ ਪੀੜ੍ਹੀ ਨੂੰ ਰਾਜਨੀਤਿਕ ਪ੍ਰਵੇਸ਼ ਕਰਨ ਦੀ ਚੇਟਕ ਲੱਗੇਗੀ। ਉੱਥੇ ਸਾਡੀ ਕਮਿਊਨਿਟੀ ਦੇ ਸਰਕਾਰੇ ਦਰਬਾਰੇ ਕੰਮਾਂ ਤੇ ਮੁਸ਼ਕਲਾਂ ਦਾ ਹੱਲ ਕਰਨ ਲਈ ਰਸਤਾ ਖੁੱਲੇਗਾ।
ਅਸੀਂ ਅਮਰੀਕਾ ਵਿੱਚ ਕਿਤੇ ਵੀ ਰਹਿੰਦੇ ਹਾਂ। ਸਾਨੂੰ ਆਰਥਿਕ ਤੌਰ ਤੇ ਮਦਦ ਕਰਕੇ ਸਤਿੰਦਰ ਕੌਰ ਨੂੰ ਸੈਨੇਟਰ ਦੀ ਸੀਟ ਤੇ ਬਿਰਾਜਮਾਨ ਕਰਨਾ ਪਵੇਗਾ। ਜਿਸ ਨਾਲ ਕਮਿਊਨਿਟੀ ਦਾ ਨਾਮ ਉੱਚਾ ਤੇ ਰੌਸ਼ਨ ਵੀ ਹੋਵੇਗਾ। ਸਾਡੀ ਪਹਿਚਾਣ ਰਾਸ਼ਟਰੀ ਪੱਧਰ ਤੇ ਅਮਰੀਕਾ ਵਿੱਚ ਬਣੇਗੀ। ਜੋ ਕਮਿਊਨਿਟੀ ਲਈ ਫਖਰ ਵਾਲੀ ਗੱਲ ਹੋਵੇਗੀ। ਆਉ ਸਾਰੇ ਰਲਕੇ ਸਤਿੰਦਰ ਕੌਰ ਦੀ ਮਦਦ ਵੋਟਾਂ, ਹਮਾਇਤ ਤੇ ਆਰਥਿਕ ਤੌਰ ਤੇ ਕਰਕੇ ਮਜ਼ਬੂਤ ਉਮੀਦਵਾਰ ਵਜੋਂ ਉਭਾਰੀਏ ਤੇ ਜਿੱਤ ਦੇ ਝੰਡੇ ਗੱਡੀਏ। ਤਾਂ ਜੋ ਕਮਿਊਨਿਟੀ ਦਾ ਭਵਿੱਖ ਹੋਰ ਉਜਵਲ ਬਣਾਈਏ। ਆਰਥਿਕ ਮਦਦ ਕਰਨ ਲਈ ਇਸ ਲਿੰਕ https://secure.anedot.com/elect-satwinder-kaur-d1e0f1b0-cb82-4451-8879-02d19648af27/donate ਤੇ ਜਾਉ ਅਤੇ ਲਿੰਕ ਨੂੰ ਹਰ ਏਸ਼ੀਅਨ ਤੱਕ ਪਹੁੰਚਾ ਕੇ ਹਮਾਇਤ ਕਰੀਏ। ਤਾਂ ਜੋ ਸਤਿੰਦਰ ਕੌਰ ਦੀ ਸੈਨੇਟਰ ਵਜੋਂ ਜਿੱਤ ਨੂੰ ਸਿਆਟਲ ਦੇ ਕੈਂਟ ਏਰੀਏ 47 ਤੋ ਯਕੀਨੀ ਬਣਾਇਆ ਜਾਵੇ।