ਵੰਡ ਦੌਰਾਨ ਗੁਆਚੀ ਪਾਕਿਸਤਾਨੀ ਔਰਤ 75 ਸਾਲਾਂ ਬਾਅਦ ਕਰਤਾਰਪੁਰ ਵਿਖੇ ਪਟਿਆਲੇ ਦੇ ਸਿੱਖ ਭਰਾਵਾਂ ਨੂੰ ਮਿਲੀ
* ਕਰਤਾਰਪੁਰ ਕੋਰੀਡੋਰ ਵਿੱਛੜਿਆਂ ਨੂੰ ਮਿਲਾਉਣ ਤੇ ਸਦਭਾਵਨਾ ਦਾ ਪ੍ਰਤੀਕ ਬਣ ਰਿਹੈ
ਕਰਤਾਰਪੁਰ ਸਾਹਿਬ (ਸੁਰਿੰਦਰ ਗਿੱਲ) - ਇੱਕ ਔਰਤ ਜੋ 1947 ਵਿੱਚ ਵੰਡ ਵੇਲੇ ਹੋਈ ਹਿੰਸਾ ਦੌਰਾਨ ਆਪਣੇ ਪਰਿਵਾਰ ਤੋਂ ਵੱਖ ਹੋ ਗਈ ਸੀ, ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਆਪਣੇ ਸਿੱਖ ਭਰਾਵਾਂ ਨੂੰ ਮਿਲੀ। ਡਾਨ ਨਿਊਜ ਨੇ ਰਿਪੋਰਟ ਦਿੱਤੀ ਕਿ ਵੰਡ ਦੇ ਸਮੇਂ, ਮੁਮਤਾਜ ਬੀਬੀ ਇੱਕ ਛੋਟੀ ਬੱਚੀ ਸੀ ਜੋ ਆਪਣੀ ਮਾਂ ਦੀ ਲਾਸ਼ ’ਤੇ ਪਈ ਸੀ, ਜਿਸ ਨੂੰ ਹਿੰਸਕ ਭੀੜਾਂ ਨੇ ਮਾਰ ਦਿੱਤਾ ਸੀ। ਮੁਹੰਮਦ ਇਕਬਾਲ ਅਤੇ ਉਸਦੀ ਪਤਨੀ, ਅੱਲ੍ਹਾ ਰਾਖੀ ਨੇ ਬੱਚੇ ਨੂੰ ਗੋਦ ਲਿਆ ਅਤੇ ਉਸਨੂੰ ਆਪਣੀ ਧੀ ਦੇ ਰੂਪ ਵਿੱਚ ਪਾਲਿਆ ਅਤੇ ਉਸਦਾ ਨਾਮ ਮੁਮਤਾਜ ਬੀਬੀ ਰੱਖਿਆ। ਵੰਡ ਤੋਂ ਬਾਅਦ, ਇਕਬਾਲ ਨੇ ਪੰਜਾਬ ਸੂਬੇ ਦੇ ਸ਼ੇਖੂਪੁਰਾ ਜ਼ਿਲੇ ਦੇ ਪਿੰਡ ਵਾਰਿਕਾ ਤਿਆਨ ਵਿਖੇ ਨਿਵਾਸ ਕੀਤਾ।
ਡਾਨ ਨਿਊਜ਼ ਨੇ ਅੱਗੇ ਦੱਸਿਆ ਕਿ ਇਕਬਾਲ ਅਤੇ ਉਸ ਦੀ ਪਤਨੀ ਨੇ ਮੁਮਤਾਜ ਨੂੰ ਇਹ ਨਹੀਂ ਦੱਸਿਆ ਕਿ ਉਹ ਉਨ੍ਹਾਂ ਦੀ ਬੇਟੀ ਨਹੀਂ ਹੈ। ਦੋ ਸਾਲ ਪਹਿਲਾਂ, ਇਕਬਾਲ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਸਨੇ ਮੁਮਤਾਜ ਨੂੰ ਦੱਸਿਆ ਕਿ ਉਹ ਉਸਦੀ ਅਸਲੀ ਧੀ ਨਹੀਂ ਹੈ ਅਤੇ ਉਸਦਾ ਅਸਲ ਪਰਿਵਾਰ ਸਿੱਖ ਹੈ।
ਇਕਬਾਲ ਦੀ ਮੌਤ ਤੋਂ ਬਾਅਦ ਮੁਮਤਾਜ ਅਤੇ ਉਸ ਦੇ ਬੇਟੇ ਸ਼ਾਹਬਾਜ ਨੇ ਸੋਸ਼ਲ ਮੀਡੀਆ ਰਾਹੀਂ ਉਸ ਦੇ ਪਰਿਵਾਰ ਦੀ ਭਾਲ ਸ਼ੁਰੂ ਕਰ ਦਿੱਤੀ। ਉਹ ਮੁਮਤਾਜ ਦੇ ਅਸਲੀ ਪਿਤਾ ਦਾ ਨਾਂ ਅਤੇ ਪਟਿਆਲਾ ਦੇ ਪਿੰਡ (ਸਿਦਰਾਣਾ) ਨੂੰ ਜਾਣਦੇ ਸਨ, ਜਿੱਥੇ ਉਹ ਆਪਣਾ ਜੱਦੀ ਘਰ ਛੱਡਣ ਲਈ ਮਜ਼ਬੂਰ ਹੋ ਕੇ ਵਸ ਗਏ ਸਨ।
ਦੋਵੇਂ ਪਰਿਵਾਰ ਸੋਸ਼ਲ ਮੀਡੀਆ ਰਾਹੀਂ ਜੁੜੇ ਹੋਏ ਸਨ। ਮੁਮਤਾਜ ਦੇ ਭਰਾ ਸਰਦਾਰ ਗੁਰਮੀਤ ਸਿੰਘ, ਸਰਦਾਰ ਨਰਿੰਦਰ ਸਿੰਘ ਅਤੇ ਸਰਦਾਰ ਅਮਰਿੰਦਰ ਸਿੰਘ ਪਰਿਵਾਰਕ ਮੈਂਬਰਾਂ ਸਮੇਤ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਮਤਾਜ ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਵੀ ਉੱਥੇ ਪਹੁੰਚੀ ਅਤੇ 75 ਸਾਲਾਂ ਬਾਅਦ ਆਪਣੇ ਗੁੰਮ ਹੋਏ ਭਰਾਵਾਂ ਨੂੰ ਮਿਲੀ। ਇਹ ਮਿਲਣ ਮਿਲਾਉਣ ਦੇ ਸਿਲਸਿਲੇ ਸੰਬੰਧੀ ਕਰਤਾਰਪੁਰ ਕੋਰੀਡੋਰ ਇੱਕ ਗੁਰੂ ਨਾਨਕ ਫਲਸਫੇ ਦੀ ਅਦੁੱਤੀ ਦੇਣ ਹੈ। ਇਸੇ ਕਰਕੇ ਸਿੱਖ ਅਰਦਾਸ ਵਿੱਚ ਕਹਿੰਦੇ ਹਨ, ‘‘ਖੁਆਰ ਹੋਇ ਸਭ ਮਿਲੇਗੇ, ਬਚੇ ਸ਼ਰਨ ਜੋ ਹੋਇ।’’ ਇਸ ਦਾ ਸਿਹਰਾ ਮੌਜੂਦਾ ਕੇਂਦਰ ਸਰਕਾਰ ਤੇ ਨਵਜੋਤ ਸਿੱਧੂ ਤੇ ਇਮਰਾਨ ਖਾਨ ਦੀ ਸਰਕਾਰ ਨੂੰ ਜਾਂਦਾ ਹੈ। ਸਿੱੱਖ ਰਹਿੰਦੀ ਦੁਨੀਆ ਤੱਕ ਕਰਤਾਰਪੁਰ ਕੋਰੀਡੋਰ ਖੁਲਵ੍ਹਾਉਣ ਵਿੱਚ ਹਿੱਸਾ ਪਾਉਣ ਵਾਲਿਆਂ ਨੂੰ ਯਾਦ ਰੱਖਣਗੇ। ਇਸ ਦੀ ਹਿਸਟਰੀ ਦਾ ਉਲੱਥਾ ਤਿਆਰ ਹੋ ਰਿਹਾ ਹੈ। ਜਿਸ ਦਾ ਮੁਢਲਾ ਪੜਾਅ ਪੂਰਨ ਹੋ ਚੁੱਕਿਆ ਹੈ।
More in ਦੇਸ਼
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...