* ਅਨੰਦ ਮੈਰਿਜ ਐਕਟ ਦੀ ਥਾਂ ਸਿੱਖ ਮੈਰਿਜ ਐਕਟ ਹੋਣਾ ਚਾਹੀਦਾ ਹੈ : ਡਾ. ਰੋਜ
ਵਾਸ਼ਿੰਗਟਨ ਡੀ. ਸੀ. (ਗਿੱਲ) - ਕੌਰ ਤੇ ਸਿੰਘ ਆਪਣੇ ਆਪ ਨੂੰ ਸ਼ੇਰ ਤੇ ਸ਼ੇਰਨੀਆਂ ਕਹਾਉਂਦੇ ਹਨ। ਇਹ ਸਿਰਫ ਨਾਮ ਸਦਕਾ ਨਹੀਂ ਸਗੋਂ ਉਹਨਾਂ ਦੇ ਕਾਰਜਾਂ ਤੇ ਕਮਿਊਨਿਟੀ ਨੂੰ ਐਕਟਿਵ ਕਰਨ ਦੇ ਯੋਗਦਾਨ ਸਦਕਾ ਹੈ। ਅਜਿਹਾ ਕੁਝ ਹੀ ਡਾ. ਰੋਜ ਨਿਊਯਾਰਕ ਕਰ ਰਹੇ ਹਨ। ਜੋ ਕਮਿਊਨਿਟੀ ਦੀ ਚਹੇਤੀ ਸ਼ੇਰਨੀ ਹੈ। ਜਿਸ ਦੀ ਬੁਲੰਦ ਅਵਾਜ ਵਿੱਚ ਗਰਜ ਹੈ। ਜੋ ਸੱਚ ਤੇ ਪਹਿਰਾ ਦਿੰਦੇ ਹਨ। ਨਿਊਯਾਰਕ ਵਿੱਚ ਜਿਸ ਦਾ ਨਾਮ ਹਰੇਕ ਉਸ ਵੇਲੇ ਯਾਦ ਕਰਦਾ ਹੈ। ਜਦੋਂ ਉਸ ਨੂੰ ਲੋੜ ਹੋਵੇ। ਕਰੋਨਾ ਦੌਰਾਨ ਕਮਿਊਨਿਟੀ ਦੀ ਸੇਵਾ, ਲੋੜਵੰਦਾਂ ਦੀ ਮਦਦ ਤੋਂ ਇਲਾਵਾ ਸਰਕਾਰੇ ਦਰਬਾਰੇ ਕਮਿਊਨਿਟੀ ਨਾਲ ਚੱਟਾਨ ਵਾਂਗ ਖੜ੍ਹੇ ਹੋਣਾ ਡਾ. ਰੋਜ ਤੋ ਸਿੱਖੇ। ਵਾਸ਼ਿੰਗਟਨ ਡੀ. ਸੀ. ਜਿਊਸ ਇੰਟਰਫੇਥ ਈਵੈਂਟ ਉਪਰੰਤ ਵਾਪਸੀ ਤੇ ਡਾ. ਰੋਜ ਸਿੱਖਸ ਆਫ ਯੂ. ਐੱਸ. ਏ. ਨਿਊਯਾਰਕ ਦੇ ਕੁਆਰਡੀਨੇਟਰ ਜਪਨੀਤ ਸਿੰਘ ਨਾਲ ਇੰਮੀਗ੍ਰੇਸ਼ਨ ਤੇ ਲੇਬਰ ਆਫਿਸ ਵਿਖੇ ਪਧਾਰੇ। ਜਿੱਥੇ ਉਹਨਾ ਕਮਿਊਨਿਟੀ ਦੇ ਮੁੱਦਿਆਂ ਤੇ ਖੁੱਲ ਕੇ ਵਿਚਾਰਾਂ ਕੀਤੀਆਂ।
ਡਾ. ਰੋਜ ਨੇ ਕਿਹਾ ਕਿ ਅਨੰਦ ਮੈਰਿਜ ਐਕਟ ਦਾ ਨਾਮ ਸਿੱਖ ਮੈਰਿਜ ਐਕਟ ਹੋਣਾ ਚਾਹੀਦਾ ਹੈ। ਜਿਸ ਲਈ ਸਿੱਖ ਕਮਿਊਨਿਟੀ ਨੂੰ ਅੱਗੇ ਆਉਣਾ ਚਾਹੀਦਾ ਹੈ। ਬੰਦੀ ਸਿੱਖਾਂ ਦੀ ਰਿਹਾਈ ਤੁਰੰਤ ਕਰਨੀ ਚਾਹੀਦੀ ਹੈ। ਕਿਸ ਐਕਟ ਜਾਂ ਕਾਨੂੰਨ ਵਿੱਚ ਲਿਖਿਆ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਸਕਦਾ ਹੈ। ਸਾਡੀ ਸੁਪਰੀਮ ਕੋਰਟ ਨੂੰ ਸਰਕਾਰ ਨੂੰ ਹਦਾਇਤ ਕਰਨੀ ਚਾਹੀਦੀ ਹੈ। ਅਜਿਹਾ ਨਾ ਕਰਨ ਦਾ ਮਤਲਬ ਹੈ ਕਿ ਕੋਰਟਾਂ ਵੀ ਰਾਜਨੀਤਿਕਾਂ ਤੇ ਸਰਕਾਰਾਂ ਦੀਆਂ ਭੇਟ ਚੜ੍ਹੀਆਂ ਹੋਈਆਂ ਹਨ।
ਸਿੱਖ ਕਮਿਊਨਿਟੀ ਨੂੰ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ।
ਡਾ. ਰੋਜ ਦੇ ਸੱਚੇ ਸੁੱਚੇ ਵਿਚਾਰਾਂ ਨੇ ਡਾ. ਸੁਰਿੰਦਰ ਗਿੱਲ ਨੂੰ ਪ੍ਰਭਾਵਿਤ ਕੀਤਾ। ਸੋ ਰੋਜ ਦੀਆਂ ਪ੍ਰਾਪਤੀਆਂ ਤੇ ਕਮਿਊਨਿਟੀ ਪ੍ਰਤੀ ਸੇਵਾਵਾਂ ਤੇ ਡਰੱਗ ਮੁਕਤ ਯੂਥ ਪ੍ਰੋਗਰਾਮ ਚਲਾਉਣ ਸਬੰਧੀ ਡਾ. ਰੋਜ ਨੂੰ ਸਿੱਖਸ ਆਫ ਯੂ ਐਸ ਏ ਸੰਸਥਾ ਨੇ ਸਨਮਾਨਿਤ ਕੀਤਾ ਗਿਆ। ਜਿਸ ਦੇ ਇਵਜਾਨੇ ਉੱਘੇ ਅਮਰੀਕਾ ਦੇ ਸਿੱਖਾਂ ਸਬੰਧੀ ਛਪੀ ਕਿਤਾਬ ਭੇਂਟ ਕੀਤੀ ਗਈ ਹੈ, ਤਾਂ ਜੋ ਉਹ ਅਮਰੀਕਾ ਵਿੱਚ ਵਸਦੇ ਸਿੱਖਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਹੋ ਸਕਣ ਅਤੇ ਨੌਜਵਾਨ ਪੀੜ੍ਹੀ ਨੂੰ ਕਾਮਯਾਬੀ ਦਾ ਰਾਹ ਦਿਖਾਉਣ।