21 Dec 2024

ਪਹਿਲੀ ਭਾਰਤੀ ਅਮਰੀਕੀ ਮੈਗਾ ਮੀਟ ਟਰੰਪ ਵਿਕਟਰੀ ਮੇਜ਼ਬਾਨ ਸੀਰੀਜ਼ ਪੰਜਾਬੀ, ਤੇਲਗੂ, ਹਿੰਦੀ ਅਤੇ ਗੁਜਰਾਤੀ ਵਿੱਚ

* ਭਾਰਤੀ ਬੋਲੀਆਂ ਪੰਜਾਬੀ, ਗੁਜਰਾਤੀ, ਤੇਲਗੂ ਅਤੇ ਹਿੰਦੀ ਵਿੱਚ ਮੈਗਾ ਮੀਟ ਸੀਰੀਜ਼ ਸਫਲ ਰਹੀ
-ਗਗਨ ਦਮਾਮਾ ਬਿਓਰੋ-
ਟਰੰਪ ਵਿਕਟਰੀ ਨੇ ਤੇਲਗੂ, ਹਿੰਦੀ ਅਤੇ ਗੁਜਰਾਤੀ ਵਿੱਚ ਆਪਣੀ ਪਹਿਲੀ ਭਾਰਤੀ ਅਮਰੀਕੀ ਮੈਗਾ ਮੀਟ ਸੀਰੀਜ਼ ਦੀ ਮੇਜ਼ਬਾਨੀ ਕੀਤੀ ਗਈ ਹੈ। ਇਸ ਲੜੀ ਨੇ ਕਮਿਨਿਟੀ ਮੈਂਬਰਾਂ ਲਈ ਰਾਸ਼ਟਰਪਤੀ ਟਰੰਪ ਦੇ “ਵਾਅਦੇ ਪੂਰੇ ਕੀਤੇ'' ਨੀਤੀ ਦੇ ਏਜੰਡੇ ਦੇ ਫਾਇਦਿਆਂ ਨੂੰ ਸਮਝਣ ਵਿੱਚ ਸਹਾਇਤਾ ਕੀਤੀ ਅਤੇ ਸਾਨੂੰ ਚਾਰ ਹੋਰ ਸਾਲਾਂ ਦੀ ਕਿਉਂ ਲੋੜ ਹੈ। ਮੀਟਿੰਗਾਂ ਵਿੱਚ ਵੋਟਰ ਰਜਿਸਟ੍ਰੇਸ਼ਨ ਦੀ ਮਹੱਤਤਾ ਉੱਤੇ ਵੀ ਜ਼ੋਰ ਵੀ ਦਿੱਤਾ ਗਿਆ।
ਲਗਭਗ 70% ਏਸ਼ੀਅਨ ਪੈਸੀਫਿਕ ਅਮਰੀਕੀ ਘਰ ਤੋਂ ਹੀ ਅੰਗ੍ਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਦੇ ਹਨ।  ਟਰੰਪ ਵਿਕਟਰੀ ਸਾਰੇ ਏਸ਼ੀਅਨ ਪੈਸੀਫਿਕ ਅਮਰੀਕਨਾਂ ਨੂੰ ਉਨ੍ਹਾਂ ਦੀ ਮਾਤ ਭਾਸ਼ਾ ਵਿੱਚ ਮੈਗਾ ਮੀਟ ਅਪਸ ਅਤੇ ਟਰੰਪ ਵਿਕਟਰੀ ਲੀਡਰਸ਼ਿਪ ਦੀ ਸਿਖਲਾਈ ਦੁਆਰਾ ਸ਼ਾਮਲ ਕਰਨ ਲਈ ਵਚਨਬੱਧ ਹੈ।
“ਟਰੰਪ ਵਿਕਟਰੀ ਵਿਅਕਤੀਗਤ ਸੱਭਿਆਚਾਰਾਂ ਬਾਰੇ ਸਿੱਖਣ ਲਈ ਸਮਾਂ ਅਤੇ ਤਾਕਤ ਲੈ ਕੇ ਏਸ਼ੀਅਨ ਪੈਸੀਫਿਕ ਅਮਰੀਕੀ ਪਹੁੰਚ ਵਿਚ ਅੱਗੇ ਵੱਧ ਰਹੀ ਹੈ।  ਇਹ ਜਾਣਨਾ ਬੜਾ ਹੀ ਪ੍ਰੇਰਣਾਦਾਇਕ ਅਤੇ ਉਤਸ਼ਾਹਜਨਕ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਰਿਪਬਲਿਕਨ ਸਾਡੀ ਕਮਿਨਿਟੀ ਦੀ ਪਰਵਾਹ ਕਰਦੇ ਹਨ, ਨਾ ਕਿ ਸਿਰਫ ਸਾਡੀਆਂ ਵੋਟਾਂ ਤੇ ਅਧਿਕਾਰ ਜਮਾਉਦੇ ਹਨ। ”  
“ਕਈ ਭਾਰਤੀ ਭਾਸ਼ਾਵਾਂ ਜਿਵੇਂ ਕਿ ਪੰਜਾਬੀ, ਗੁਜਰਾਤੀ, ਤੇਲਗੂ ਅਤੇ ਹਿੰਦੀ ਵਿੱਚ ਮੈਗਾ ਮੀਟ ਸੀਰੀਜ਼ ਵੱਡੀ  ਸਫਲਤਾ ਰਹੀ ਹੈ। ਪੰਜਾਬੀ,ਤਾਮਿਲ, ਕੰਨਡਾ, ਮਲਿਆਲਮ, ਅਤੇ ਮਰਾਠੀ ਵਿਚ ਅਗਲੇ ਆਉਣ ਵਾਲੇ ਦਿਨਾਂ ਵਿੱਚ ਅਯੋਜਿਤ ਕੀਤੀਆਂ ਜਾਣਗੀਆਂ। ਇਹ ਹੁਣ ਅਗਸਤ ਹੈ ਅਤੇ ਅੰਦੋਲਨ ਦੇ ਸਿਰਫ ਵਧਣ ਦੀ ਉਮੀਦ ਹੈ।
ਅਮਰੀਕਨ ਸਿੱਖ ਫਾਂਰ ਟਰੰਪ ਦੇ ਸਹਿ-ਸੰਸਥਾਪਕ ਅਤੇ ਬੋਰਡ ਮੈਂਬਰ ਜਸਦੀਪ ਸਿੰਘ ਜੱਸੀ ਨੇ ਕਿਹਾ, “ਰਾਸ਼ਟਰਪਤੀ ਟਰੰਪ ਦਾ ਚਾਰ ਸਾਲ ਹੋਰ ਰਹਿਣਾ ਭਾਰਤੀ ਅਮਰੀਕੀਆਂ ਲਈ ਸੁਨਹਿਰੀ ਦੌਰ ਬਣਨ ਜਾ ਰਿਹਾ ਹੈ।  ਇੱਕ ਸਿੱਧੇ ਭਾਸ਼ਣਕਾਰ ਵਜੋਂ, ਰਾਸ਼ਟਰਪਤੀ ਟਰੰਪ ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਖੜ੍ਹੇ ਹੋ ਗਏ ਹਨ। ਜੋ ਇੱਕ ਆਰਥਿਕ ਤੌਰ ਤੇ ਖੁਸ਼ਹਾਲ ਅਮਰੀਕਾ ਨੂੰ ਪ੍ਰਦਾਨ ਕਰ ਸਕਦੇ ਹਨ।
ਰਾਸ਼ਟਰਪਤੀ ਟਰੰਪ ਗੱਲਬਾਤ 'ਤੇ ਪੂਰੇ ਉਤਰੇ, ਉਨ੍ਹਾਂ ਨੇ ਦਿਖਾਇਆ ਕਿ ਉਹ ਏਸ਼ੀਅਨ ਅਮਰੀਕਨ ਕੁਮਿਨਟੀ ਦੇ ਇਕ ਗੂੜ੍ਹ ਮਿੱਤਰ ਹਨ। ਭਾਰਤ ਅਤੇ ਭਾਰਤੀ ਅਮਰੀਕੀ ਟਰੰਪ ਤੇ ਭਰੋਸਾ ਪੂਰਾ ਕਰ ਸਕਦੇ ਹਨ।  ਟਰੰਪ ਦੇ ਮੁੜ ਚੋਣ ਮੁਹਿੰਮ ਦਾ ਹਿੱਸਾ ਬਣਨ ਲਈ ਸਾਡੇ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਵਲੰਟੀਅਰ ਸ਼ਾਮਲ ਹੋਏ ਹਨ। ਜੋ ਟਰੰਪ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇ ਰਹੇ ਹਨ। ਜੋ ਟਰੰਪ ਦੀ ਜਿੱਤ ਨੂੰ ਯਕੀਨ ਵਿੱਚ ਬਦਲ ਦੇਣਗੇ।
ਕਾਰਾ ਮੀਡੀਆ ਡਾਇਰੈਕਟਰ ਆਰ.ਐਨ.ਸੀ ਨੇ ਕਿਹਾ ਕਿ ਏਸ਼ੀਅਨ ਅਮਰੀਕਨ ਦਾ ਰੋਲ ਟਰੰਪ ਚੋਣ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਹੈ। ਜਿਸ ਲਈ ਏਸ਼ੀਅਨ ਦਿਨ-ਰਾਤ ਕੰਮ ਕਰ ਰਹੇ ਹਨ। ਟਰੰਪ ਦੀ ਜਿੱਤ ਨੂੰ ਅਸਲੀਅਤ ਵਿੱਚ ਬਦਲਣ ਵਿੱਚ ਇਸ ਕਮਿਊਨਿਟੀ ਦਾ ਯੋਗਦਾਨ ਕਾਰਗਰ ਸਾਬਤ ਹੋਵੇਗਾ।

More in ਰਾਜਨੀਤੀ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ...
ਪੇਈਚਿੰਗ-ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ...
ਨਵੀਂ ਦਿੱਲੀ- ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ...
ਚੰਡੀਗੜ੍ਹ- ‘ਆਪ’ ਸਰਕਾਰ ਵੱਲੋਂ ‘ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ’ ਬਾਰੇ ਖਰੜੇ...
ਨਵੀਂ ਦਿੱਲੀ- ਖੇਤੀ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਕਿਸਾਨਾਂ...
ਨਵੀਂ ਦਿੱਲੀ- ਬੰਗਲਾਦੇਸ਼ ’ਚ ਜ਼ੁਲਮ ਝੱਲ ਰਹੇ ਹਿੰਦੂਆਂ ਲਈ ਨਿਆਂ ਤੇ ਸੈਨਾ ਹੈੱਡਕੁਆਰਟਰ ਤੋਂ...
ਨਵੀਂ ਦਿੱਲੀ-ਉਪ ਰਾਸ਼ਟਰਪਤੀ ਤੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਰਾਜ ਸਭਾ...
ਜੈਪੁਰ-ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚਲੀਆਂ ਤਾਕਤਾਂ ਨੂੰ ਭਾਰਤ ਦੀ...
ਨਵੀਂ ਦਿੱਲੀ-ਇੰਡੀਆ ਗੱਠਜੋੜ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਉੱਤੇ ਉਪਰਲੇ ਸਦਨ ਦੇ ਚੇਅਰਮੈਨ...
ਇੰਫਾਲ-ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਅੱਜ ਸੈਂਕੜੇ ਲੋਕਾਂ ਨੇ ਅਫਸਪਾ ਮੁੜ ਲਾਗੂ ਕੀਤੇ ਜਾਣ...
ਨਵੀਂ ਦਿੱਲੀ-ਕਾਂਗਰਸ-ਸੋਰੋਸ ਸਬੰਧਾਂ ਅਤੇ ਅਡਾਨੀ ਦੇ ਮੁੱਦੇ ’ਤੇ ਅੱਜ ਲੋਕ ਸਭਾ ਤੇ ਰਾਜ ਸਭਾ...
ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ...
Home  |  About Us  |  Contact Us  |  
Follow Us:         web counter