22 Nov 2019

ਟੈਕਸਸ ਦੇ ਐਲਪੈਸੋ ਸ਼ਹਿਰ ਦੇ ਵਾਲ ਮਾਰਟ ਸਟੋਰ 'ਚ ਗੋਲੀਬਾਰੀ; 20 ਦੀ ਮੌਤ, 26 ਜ਼ਖਮੀ

*ਜ਼ਖਮੀਆਂ ਨੂੰ ਕਰਵਾਇਆ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ
*ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਦੁੱਖ ਦਾ ਪ੍ਰਗਟਾਵਾ

ਟੈਕਸਸ (ਡਾ. ਸੁਰਿੰਦਰ ਸਿੰਘ ਗਿੱਲ) – ਟੈਕਸਸ ਦੇ ਐਲਪੈਸੋ ਸ਼ਹਿਰ ਦੇ ਵਾਲ ਮਾਰਟ ਸਟੋਰ 'ਚ ਇੱਕ ਹਮਲਾਵਰ ਨੇ ਅੰਧਾ ਘੰਟਾ ਗੋਲੀ ਚਲਾਕੇ 20 ਲੋਕਾਂ ਨੂੰ ਮੌਕੇ ਤੇ ਢੇਰ ਕੀਤਾ ਅਤੇ 26 ਲੋਕਾਂ ਨੂੰ ਜ਼ਖਮੀ ਕੀਤਾ ਹੈ। ਇਸ ਦੌਰਾਨ 20 ਸਾਲਾ ਪੈਟਰਕ ਨੂੰ ਗ੍ਰਿਫਤਾਰ ਕੀਤਾ ਹੈ, ਜੋ ਐਲਨ ਟੈਕਸਸ ਸ਼ਹਿਰ ਨਾਲ ਸਬੰਧ ਰੱਖਦਾ ਹੈ। ਦੋ ਸ਼ੱਕੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਗਵਰਨਰ ਤੇ ਗਰੈਗ ਐਲਨ ਪੁਲਿਸ ਚੀਫ ਨੇ ਕਿਹਾ ਕਿ ਲਗਦਾ ਹੈ ਕਿ ਇਹ ਹੇਟ ਕਰਾਈਮ ਹੈ। ਮ੍ਰਿਤਕ 25 ਤੋਂ 82 ਸਾਲ ਦੇ ਦੱਸੇ ਜਾਂਦੇ ਹਨ।
ਮੌਕੇ ਦੀਆਂ ਛਾਣਬੀਣ ਏਜੰਸੀਆਂ ਅਜੇ ਕਿਸੇ ਸਿੱਟੇ ਤੇ ਨਹੀਂ ਪਹੁੰਚੀਆਂ, ਪਰ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ। ਲੋਕਾਂ ਵਿੱਚ ਕਾਫੀ ਸਹਿਮ ਹੈ ਕਿਉਂਕਿ ਪਿਛਲੇ ਹਫਤੇ ਵੀ ਟੈਕਸਸ ਵਿੱਚ ਅਜਿਹੀ ਗੋਲੀਬਾਰੀ ਹੋਈ ਸੀ, ਜਿਸ ਵਿੱਚ ਤਿੰਨ ਵਿਅਕਤੀ ਮਾਰੇ ਗਏ ਸਨ। ਹੁਣ 20 ਲੋਕਾਂ ਦੇ ਮਾਰੇ ਜਾਣ ਅਤੇ 26 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ। ਇਹ ਘਟਨਾ ਸ਼ੀਲੋ ਵਿਸ਼ਟਾ ਮਾਲ ਦੇ ਨੇੜੇ ਵਾਲ ਮਾਰਕ ਵਿੱਚ ਹੋਈ ਹੈ। ਜੋ ਐਲਪਾਸੋ ਸ਼ਹਿਰ ਟੈਕਸਸ ਸਟੇਟ ਵਿੱਚ ਹੈ।
ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਦੋਸ਼ੀਆਂ ਨੂੰ ਤੁਰੰਤ ਫੜ੍ਹਨ ਤੇ ਜ਼ੋਰ ਦਿੱਤਾ ਹੈ।

More in ਦੇਸ਼

ਪੈਨਸਿਲਵੇਨੀਆ (ਸੁਰਿੰਦਰ ਗਿੱਲ) - ਮੋਂਟਗੋਮਰੀ ਕਾਉਂਟੀ ਵਿਖੇ ਵੀਰਵਾਰ ਸਵੇਰੇ...
ਲਾਹੌਰ (ਗਿੱਲ) - ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਦੇ ਦਰਬਾਰ ਸਾਹਿਬ...
* ਪੀੜਤ ਹਰਪਾਲ ਕੌਰ ਨੇ ਲਗਾਈ ਮੀਡੀਏ ਰਾਹੀਂ ਇਨਸਾਫ ਦੀ ਗੁਹਾਰ * ਲੜਕੀ ਵਲੋਂ ਪਤੀ ਹਰਵਿੰਦਰ...
* ਕਈਆਂ ਨੂੰ ਦੇਸ਼ ਨਿਕਾਲਾ ਮਿਲੇਗਾ ਵਾਸ਼ਿੰਗਟਨ ਡੀ. ਸੀ. (ਗਿੱਲ) – ਵੱਖ-ਵੱਖ ਵਾਰਦਾਤਾਂ...
ਮੈਰੀਲੈਂਡ (ਗਿੱਲ) – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਵਿਖੇ 7 ਅਪ੍ਰੈਲ 2018...
ਵਾਸ਼ਿੰਗਟਨ ਡੀ. ਸੀ. (ਡਾ. ਸੁਰਿੰਦਰ ਸਿੰਘ ਗਿੱਲ) - ਅਰਪਿੰਦਰ ਕੌਰ 28 ਸਾਲਾ ਫਲਾਇਟ ਇੰਸਟੈਕਟਰ...
* ਸੇਵਾ ਅਤੇ ਪਰਉਪਕਾਰੀ ਦਾ ਪ੍ਰਤੀਕ ਸਿੱਖਾਂ ਦਾ ਫਲੋਟ ਯੁਨਾਈਟਡ ਸਿੱਖ ਮਿਸ਼ਨ ਨੇ...
ਮੈਰੀਲੈਂਡ (ਫਲੋਰਾ) – ਡਾ. ਸੁਰਿੰਦਰ ਸਿੰਘ ਗਿੱਲ ਬਹੁਪੱਖੀ ਸਖਸ਼ੀਅਤ ਦੇ ਮਾਲਕ ਹਨ।...
ਵਾਸ਼ਿੰਗਟਨ ਡੀ. ਸੀ. (ਗਿੱਲ) – ਪਾਕਿਸਤਾਨ ਸਿੱਖ ਕੌਂਸਲ ਦੇ ਚੀਫ ਪੈਟਰਨ ਸ. ਰਮੇਸ਼ ਸਿੰਘ ਖਾਲਸਾ...
*ਮੀਟਿੰਗ 'ਚ ਜਗਤਾਰ ਸਿੰਘ ਨੂੰ ਛੁਡਾਉਣ ਬਾਰੇ ਵੀ ਮਤਾ ਪੇਸ਼ ਵਾਸ਼ਿੰਗਟਨ...
ਵਾਸ਼ਿੰਗਟਨ ਡੀ. ਸੀ. (ਕੁਲਵਿੰਦਰ ਸਿੰਘ ਫਲੋਰਾ) – ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ...
ਵਾਸ਼ਿੰਗਟਨ ਡੀ. ਸੀ. (ਗਿੱਲ) – ਅਮਰੀਕਾ ਦੇ ਜਾਰਜ ਮੇਸਨ ਯੂਨੀਵਰਸਿਟੀ ਦੀ ਸਿੱਖ ਵਿੱਦਿਆਰਥਣ...
Home  |  About Us  |  Contact Us  |  
Follow Us:         web counter