21 Dec 2024

ਪੰਜਾਬੀ ਕਲੱਬ ਦੀ ਪਿਕਨਿਕ ਨੇ ਪਰਿਵਾਰਕ ਤੰਦਾਂ ਕੀਤੀਆਂ ਮਜ਼ਬੂਤ

* ਖਾਣ ਪੀਣ ਦੇ ਨਾਲ-ਨਾਲ ਮਿਊਜ਼ਿਕ ਨੇ ਖੂਬ ਰੰਗ ਬੰਨ੍ਹਿਆ
* ਵਾਲੀਬਾਲ ਤੇ ਵਿਅਕਤੀਗਤ ਖੇਡਾਂ ਦਾ ਰਿਹਾ ਬੋਲਬਾਲਾ

ਮੈਰੀਲੈਂਡ (ਗਿੱਲ) – ਪੰਜਾਬੀ ਕਲੱਬ ਪਿਛਲੇ ਕਈ ਸਾਲਾਂ ਤੋਂ ਪਰਿਵਾਰਕ ਰਹੁਰੀਤਾਂ ਵਾਲੀਆਂ ਗਤੀਵਿਧੀਆਂ ਕਰਦੀ ਆ ਰਹੀ ਹੈ। ਹਰ ਸਾਲ ਨਿਵੇਕਲੇ ਪ੍ਰੋਗਰਾਮ ਕਰਾਉਣਾ ਇਸਦੀ ਖੂਬਸੂਰਤੀ ਹੈ। ਜਿਸ ਸਦਕਾ ਪਰਿਵਾਰ ਹਮੇਸ਼ਾ ਹੀ ਇਨ੍ਹਾਂ ਦੇ ਸਮਾਗਮਾਂ ਨੂੰ ਉਡੀਕਦੇ ਰਹਿੰਦੇ ਹਨ। ਪਰ ਇਸ ਸਾਲ ਦੀ ਪਿਕਨਿਕ ਨੇ ਖੂਬ ਰੰਗ ਬੰਨ੍ਹਿਆ। ਜਿਸ ਵਿੱਚ ਵੱਖ-ਵੱਖ ਪਕਵਾਨਾਂ ਤੋਂ ਇਲਾਵਾ ਫਰੂਟ ਚਾਟ, ਚਾਟ ਪਾਪੜੀ, ਬਾਰਵੀਕਿਊ ਵਿੱਚ ਛੱਲੀਆਂ ਤੋਂ ਇਲਾਵਾ ਟਿੱਕੀਆਂ ਤੇ ਹਾਜ਼ਰੀਨ ਦੇ ਆਸ਼ੇ ਮੁਤਾਬਕ ਖੂਬ ਚੀਜ਼ਾਂ ਪਕਾਈਆਂ ਗਈਆਂ। ਕਈ ਕਿਸਮਾਂ ਦੇ ਜੂਸ, ਸੋਡੇ ਅਤੇ ਬੱਚਿਆਂ ਲਈ ਡੱਬਿਆ ਦੇ ਡ੍ਰਿੰਕ ਦਿੱਤੇ ਗਏ।
ਕੇ. ਕੇ. ਸਿੱਧੂ ਦਾ ਕਹਿਣਾ ਸੀ ਕਿ ਇਸ ਪੰਜਾਬੀ ਕਲੱਬ ਵਿੱਚ ਪੰਜਾਹ ਪਰਿਵਾਰ ਸ਼ਾਮਲ ਹਨ, ਜੋ ਸਰਬਸੰਮਤੀ ਨਾਲ ਹਰੇਕ ਪ੍ਰੋਗਰਾਮ ਕਰਵਾਉਣ ਨੂੰ ਤਰਜੀਹ ਦਿੰਦੇ ਹਨ। ਇਸ ਪਿਕਨਿਕ ਵਿੱਚ ਯੋਗਦਾਨ ਭਾਵੇਂ ਸਮੁੱਚੇ ਤੌਰ ਤੇ ਸਭ ਦਾ ਸੀ, ਪਰ ਫਿਰ ਵੀ ਰਤਨ ਸਿੰਘ, ਅਵਤਾਰ ਸਿੰਘ ਵੜਿੰਗ, ਗੁਰਦੇਵ ਸਿੰਘ, ਚੰਚਲ ਸਿੰਘ, ਜਸਵੰਤ ਧਾਲੀਵਾਲ, ਸੁਖਵਿੰਦਰ ਘੱਗਾ, ਪ੍ਰਮਿੰਦਰ ਸਿੰਘ, ਮਾਸਟਰ ਧਰਮਪਾਲ ਸਿੰਘ, ਸ਼ਾਹੀ ਸਾਹਿਬ ਨੇ ਸਵੇਰ ਤੋਂ ਹੀ ਹਰੇਕ ਪ੍ਰਬੰਧ ਨੂੰ ਨੇਪਰੇ ਚਾੜ੍ਹਨ ਵਿੱਚ ਪੂਰੀ ਵਾਹ ਲਾਈ, ਜੋ ਕਿ ਕਾਬਲੇ ਤਾਰੀਫ ਸੀ।
ਗੁਰਪ੍ਰੀਤ ਸਿੰਘ ਸੰਨੀ, ਬਲਜਿੰਦਰ ਸਿੰਘ ਸ਼ੰਮੀ ਤੇ ਜਸਵਿੰਦਰ ਸਿਮਘ ਰਾਯਲ ਤਾਜ ਦਾ ਕਹਿਣਾ ਸੀ ਕਿ ਅਜਿਹੇ ਪ੍ਰੋਗਰਾਮ ਹਰ ਮਹੀਨੇ ਕਰਵਾਉਣੇ ਚਾਹੀਦੇ ਹਨ ਤਾਂ ਜੋ ਕਮਿਊਨਿਟੀ ਵਿੱਚ ਏਕਤਾ ਤੇ ਮਜ਼ਬੂਤੀ ਆ ਸਕੇ। ਇਨ੍ਹਾਂ ਪ੍ਰੋਗਰਾਮਾਂ ਨਾਲ ਕਈ ਆਪਣੀਆਂ ਮੁਸ਼ਕਲਾਂ ਨੂੰ ਵੀ ਸਾਂਝਾ ਕਰਕੇ ਨਿਯਾਤ ਪਾ ਸਕਦੇ ਹਨ।
ਕਾਂਤਾਂ ਸੈਮੀ ਤੋਂ ਇਲਾਵਾ ਨੌਜਵਾਨਾਂ ਅਤੇ ਮੁਟਿਆਰਾਂ ਵਲੋਂ ਡੀ. ਜੇ. ਦੀ ਤਾਲ ਤੇ ਖੂਬ ਨਾਚ ਕੀਤਾ। ਪੰਜਾਬੀ ਗੀਤਾਂ ਨੇ ਆਪਣੇ ਸੱਭਿਆਚਾਰ ਦੀ ਯਾਦ ਨੂੰ ਤਾਜਾ ਕਰਵਾ ਦਿੱਤੀ ਅਤੇ ਪਿੰਡਾਂ ਦੀਆਂ ਸੱਥਾਂ ਤੇ ਮੇਲਿਆਂ ਨੂੰ ਮਹਿਸੂਸ ਕਰਵਾ ਦਿੱਤਾ। ਸਮੁੱਚੇ ਤੌਰ ਤੇ ਇਹ ਪਿਕਨਿਕ ਪੰਜਾਬੀ ਕਲੱਬ ਦੀ ਅਹਿਮੀਅਤ ਤੇ ਇਕਜੁਟਤਾ ਨੂੰ ਦਰਸਾ ਗਈ ਜੋ ਹਮੇਸ਼ਾ ਹੀ ਇਸ ਦੀ ਯਾਦ ਦਿਵਾਉਂਦੀ ਰਹੇਗੀ।

More in ਸਹਿਤ

ਮੈਲਬਰਨ (ਹਰਪ੍ਰੀਤ ਸਿੰਘ) - ਮਿਤੀ 14 ਜੁਲਾਈ 2019 ਦਿਨ ਐਤਵਾਰ ਦੀ ਸ਼ਾਮ ਨੂੰ ਪੰਜਾਬੀ ਸੱਥ...
*ਖਾਲਸਾ ਪੰਜਾਬੀ ਸਕੂਲ ਦੇ ਬੱਚਿਆਂ ਵਲੋਂ ਧਾਰਮਿਕ ਗੀਤ, ਕਵਿਤਾਵਾਂ, ਗੁਰਬਾਣੀ ਅਤੇ...
ਮੈਰੀਲੈਂਡ (ਗ.ਦ.) – ਪ੍ਰਵਾਸੀਆਂ ਵਲੋਂ ਪੰਜਾਬੀ ਨੂੰ ਮਜ਼ਬੂਤ ਕਰਨ ਲਈ ਉੱਘੇ ਕਵੀਆਂ,...
ਵਰਜੀਨੀਆ (ਐੱਸ ਐੱਸ ਮਣਕੂ/ਫਲੋਰਾ) – 'ਇੱਕ ਪੰਜਾਬੀ ਸੰਸਥਾ' ਵਲੋਂ ਹਰ ਸਾਲ ਦੀ ਤਰ•ਾਂ...
ਵਰਜੀਨੀਆ (ਗ.ਦ.) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਵਾਂ 'ਤੀਆਂ ਤੀਜਾ ਦਾ' ਮੇਲਾ...
ਵਸ਼ਿੰਗਟਨ ਡੀ. ਸੀ. (ਗ.ਦ.) - ਪ੍ਰਵਾਸੀ ਪੰਜਾਬੀਆਂ ਵਿੱਚ ਦਿਨੋਂ ਦਿਨ ਨਿਘਾਰ ਆ ਰਿਹਾ...
ਵਾਸ਼ਿੰਗਟਨ ਡੀ. ਸੀ (ਗ.ਦ.) - ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਿਦੇਸ਼ੀ ਵਸਨੀਕਾਂ ਵਲੋਂ...
ਨਵੀਂ ਦਿੱਲੀ - ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਉਪ ਮੁੱਖ...
ਹੁਣ, ਜ਼ਮੀਨ ਬਲਨੇ ਲਈ ਤੇ ਆਹਟ ਤਿੰਨ ਪੁਸਤਕਾਂ ਦੀ ਹੋਈ ਘੁੰਢ ਚੁਕਾਈ ਪੈਨਸਿਮਵੈਨੀਆ...
ਵਾਸ਼ਿੰਗਟਨ ਡੀ. ਸੀ. (ਗ.ਦ.) - ਅਮਰੀਕਾ ਦੇ ਅਜ਼ਾਦੀ ਦਿਵਸ ਤੇ ਹਰ ਸਾਲ ਸੰਸਾਰ ਦੀ ਰਾਜਧਾਨੀ...
ਵਾਸ਼ਿੰਗਟਨ ਡੀ. ਸੀ. (ਗ.ਦ.) - ਕੈਲੀਫੋਰਨੀਆ ਦੀ ਸਟੇਟ ਯੁਨਾਈਟਡ ਫਰਿਜ਼ਨੋ ਵਲੋਂ ਅੰਤਰਰਾਸ਼ਟਰੀ...
Home  |  About Us  |  Contact Us  |  
Follow Us:         web counter