01 Mar 2024

ਅਮਰੀਕਾ ਦੇ ਅਜ਼ਾਦੀ ਦਿਵਸ 'ਤੇ ਸਿੱਖੀ ਪਹਿਚਾਣ ਠਾਠਾਂ ਮਾਰਦੀ ਰਹੀ

* ਅਮਰੀਕਨਾਂ ਵਲੋਂ ਤਾੜੀਆਂ, ਹੂਟਿੰਗ ਤੇ ਨਾਹਰਿਆਂ ਨਾਲ ਸਵਾਗਤ
* ਸਿੱਖਾਂ ਦੇ ਫਲੋਟ ਤੇ ਗੁਰਪ੍ਰੀਤ ਸਿੰਘ ਅਮਰੀਕਨ ਸਿੱਖ ਆਈਡਲ ਨੇ ਰਾਸ਼ਟਰੀ ਗੀਤਾਂ ਰਾਹੀਂ ਅਮਰੀਕਨਾਂ ਦੇ ਦਿਲ ਜਿੱਤੇ

ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਸਿੰਘ ਗਿੱਲ) – ਅਮਰੀਕਾ ਦੇ ਸਿੱਖ ਪਿਛਲੇ ਬਾਰਾਂ ਸਾਲਾਂ ਤੋਂ ਅਮਰੀਕਾ ਦੀ ਅਜ਼ਾਦੀ ਦਿਵਸ ਤੇ ਆਪਣੀ ਪਹਿਚਾਣ ਨੂੰ ਉਭਾਰ ਰਹੇ ਹਨ। ਜਿਸ ਦਾ ਉਪਰਾਲਾ ਸਿੱਖਸ ਆਫ ਅਮਰੀਕਾ ਸੰਸਥਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਣਥੱਕ ਮਿਹਨਤ ਅਤੇ ਕੰਵਲਜੀਤ ਸਿੰਘ ਸੋਨੀ ਦੇ ਸਮੁੱਚੇ ਸਹਿਯੋਗ ਨਾਲ ਸਿੱਖਾਂ ਦਾ ਫਲੋਟ 4 ਜੁਲਾਈ ਅਜ਼ਾਦੀ ਦਿਵਸ ਦੇ ਮੌਕੇ ਤੇ ਵਾਸ਼ਿੰਗਟਨ ਡੀ. ਸੀ. ਵਿੱਚ ਆਪਣੀ ਵੱਖਰੀ ਦਿੱਖ ਦਰਜ ਕਰ ਗਿਆ।
ਪਰੇਡ ਦੀ ਸ਼ੁਰੂਆਤ ਕਾਨਸਟੀਚਿਊਟ ਐਵੀਨਿਊ ਤੋਂ ਸ਼ੁਰੂ ਹੋਈ ਜਿਸ ਨੂੰ ਮਾਰਸ਼ਲਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਅਗਵਾਈ ਦਿੱਤੀ, ਜਿਸ ਵਿੱਚ ਮਨਪ੍ਰੀਤ ਸਿੰਘ ਮਠਾਰੂ, ਕੰਵਲਜੀਤ ਸਿੰਘ ਸੋਨੀ, ਮਨਿੰਦਰ ਸਿੰਘ ਸੇਠੀ, ਗੁਰਿੰਦਰ ਸਿੰਘ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਚਤਰ ਸਿੰਘ ਸੈਣੀ, ਬਖਸ਼ੀਸ਼ ਸਿੰਘ, ਗੁਰਚਰਨ ਸਿੰਘ, ਸੁਰਿੰਦਰ ਸਿੰਘ ਇੰਜੀਨੀਅਰ, ਸਰਬਜੀਤ ਸਿੰਘ ਬਖਸ਼ੀ ਨੇ ਬਾਖੂਬ ਢੰਗ ਨਾਲ ਹਰੇਕ ਨੂੰ ਲੜੀਆਂ ਵਿੱਚ ਪ੍ਰੋਅ ਕੇ ਰੱਖਿਆ। ਸਮੂਹ ਸਿੱਖਣੀਆਂ ਵਲੋਂ ਗਰੇਟ ਅਮਰੀਕਾ, ਲਵ ਅਮਰੀਕਾ, ਯੂ.ਐੱਸ.ਏ., ਗੌਡ ਬਲੈਸ ਅਮਰੀਕਾ ਦੇ ਨਾਅਰਿਆਂ ਨਾਲ ਹਾਜ਼ਰੀਨ ਤੋਂ ਵਧੀਆ ਕੌਮੈਂਟ ਦਰਜ ਕਰਵਾਏ।
ਸੜ੍ਹਕ ਦੇ ਦੋਵੇਂ ਪਾਸੇ ਮਿਲੀਅਨ ਲੋਕਾਂ ਦੇ ਸਾਹਮਣੇ ਸਿੱਖਾਂ ਦੀ ਪਹਿਚਾਣ ਨੂੰ ਦਰਜ ਕੀਤਾ ਗਿਆ।ਅਮਰੀਕਨਾ ਵੱਲੋਂ ਇਨ੍ਹਾਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਸਮੂਹ ਸਿੱਖਾਂ ਲਈ ਕਾਬਲੇ ਤਾਰੀਫ ਸੀ। ਇਸ ਸਾਲ ਸਿੱਖਾਂ ਦਾ ਇਕੱਠ ਜਿੱਥੇ ਠਾਠਾਂ ਮਾਰਦਾ ਅਮਰੀਕਨ ਝੰਡੇ ਦੇ ਰੰਗਾਂ ਵਿੱਚ ਲਿਪਟਿਆ ਆਪਣੀ ਪਹਿਚਾਣ ਦਾ ਚਾਨਣ ਹਰ ਪਾਸੇ ਵੰਡ ਗਿਆ। ਜਿਸ ਦੀ ਸੁਗੰਧੀ ਅਮਰੀਕਨ ਲੋਚਦੇ ਆਮ ਨਜ਼ਰ ਆਏ। ਜਿੱਥੇ ਸਿੱਖ ਅਮਰੀਕਨ ਗੁਰਪ੍ਰੀਤ ਆਈਡਲ ਦੇ ਗੀਤਾਂ ਤੇ ਹਾਜ਼ਰੀਨ ਨੇ ਖੂਬ ਭੰਗੜਾ ਤੇ ਨਾਚ ਕੀਤਾ ।ਜੋ ਇੱਕ ਵੱਖਰਾ ਅਲੌਕਿਕ ਨਜ਼ਾਰਾ ਪੇਸ਼ ਕਰ ਗਿਆ। ਜਿਸ ਨੂੰ ਅਮਰੀਕਨਾਂ ਨੇ ਖੂਬ ਸਲਾਹਿਆ।
ਸਮੁੱਚੇ ਤੌਰ 'ਤੇ ਸਿੱਖਾਂ ਵਲੋਂ ਅਜ਼ਾਦੀ ਦਿਵਸ ਦੀ ਪਰੇਡ ਨੇ ਚਾਰ ਚੰਨ ਲਗਾ ਦਿੱਤੇ ਅਤੇ ਆਪਣੀ ਪਹਿਚਾਣ ਦੀ ਧਾਕ ਖੂਬ ਜਮ੍ਹਾ ਗਏ। ਜਿਸਦਾ ਸਿਹਰਾ ਮੁੱਖ ਤੌਰ 'ਤੇ ਸਿੱਖਸ ਆਫ ਅਮਰੀਕਾ ਦੀ ਸੰਸਥਾ ਨੂੰ ਜਾਂਦਾ ਹੈ।ਜਿਨ੍ਹਾਂ ਨੇ ਆਰਮੀ ਵਿੱਚ ਵੱਖ-ਵੱਖ ਅਹੁਦਿਆਂ 'ਤੇ ਬੈਠੇ ਫੌਜੀ ਜਿਨ੍ਹਾਂ ਦੀ ਅਗਵਾਈ ਲੈਫਟੀਨੈਂਟ ਕਰਨਲ ਕੰਵਲਜੀਤ ਸਿੰਘ ਨੇ ਕੀਤੀ ਅਤੇ ਫਲੋਟ ਤੋਂ ਹੀ ਆਪਣੀ ਦਿੱਖ ਨੂੰ ਅਮਰੀਕਨਾ ਦੇ ਵਿੱਚ ਬਤੌਰ ਸਿੱਖ ਅਫਸਰ ਦਰਜ ਕਰਕੇ ਸਿੱਖਾਂ ਦੀ ਬਹਾਦਰੀ ਨੂੰ ਪੇਸ਼ ਕੀਤਾ।
ਮੰਚ ਤੋਂ ਜਿੱਥੇ ਸਿੱਖਾਂ ਦੇ ਵੱਖ-ਵੱਖ ਮਹਿਕਮਿਆਂ ਵਿੱਚ ਪਸਾਰੇ ਹੋਣ ਅਤੇ ਇਨ੍ਹਾਂ ਦੀ ਇਮਾਨਦਾਰੀ, ਬਹਾਦਰੀ ਅਤੇ ਸਹਿਣਸ਼ੀਲਤਾ ਦਾ ਪ੍ਰਗਟਾਵਾ ਕੀਤਾ ਹੈ। ਜਿੱਥੇ ਇਨ੍ਹਾਂ ਦੀ ਧਾਰਮਿਕ ਰਹਿਮਤ ਅਤੇ ਰਹਿਬਰਾਂ ਦੀ ਪੜਚੋਲ ਨੂੰ ਦਰਸਾਇਆ, ਉੱਥੇ ਇਨ੍ਹਾਂ ਵਲੋਂ ਡਾਕਟਰੀ, ਇੰਜੀਨੀਅਰ, ਪਾਈਲਟ, ਪੁਲਿਸ ਤੇ ਫੌਜ ਵਿੱਚ ਕੀਤੀਆਂ ਕਾਰਗੁਜ਼ਾਰੀਆਂ ਨੂੰ ਖੂਬ ਉਭਾਰਿਆ ਗਿਆ। ਜੋ ਸਿੱਖਾਂ ਲਈ ਮਾਣ ਵਾਲੀ ਗੱਲ ਸੀ ਅਤੇ ਸਿੱਖਸ ਆਫ ਅਮਰੀਕਾ ਸੰਸਥਾ ਦੇ ਰੁਤਬੇ ਲਈ ਮੀਲ ਪੱਥਰ ਸਾਬਤ ਹੋਈ।
ਇਸ ਸਾਰੀ ਕਾਰਗੁਜ਼ਾਰੀ ਦਾ ਕਰੈਡਿਟ ਜਸਦੀਪ ਸਿੰਘ ਜੱਸੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਜਾਂਦਾ ਹੈ। ਪਰੇਡ ਨੂੰ ਕੈਮਰਾਬੰਦ ਕਰਨ ਵਿੱਚ ਸੁਰਮੁਖ ਸਿੰਘ ਮਣਕੂ, ਡਾ. ਸੁਖਪਾਲ ਸਿੰਘ ਧਨੋਆ, ਕੁਲਵਿੰਦਰ ਸਿੰਘ ਫਲੋਰਾ ਅਤੇ ਡਾ. ਗਿੱਲ ਦਾ ਮੀਡੀਆ ਵਜੋਂ ਅਹਿਮ ਰੋਲ ਰਿਹਾ। ਜਿਸ ਲਈ ਉਹ ਧੰਨਵਾਦ ਦੇ ਪਾਤਰ ਹਨ।

More in ਲਾਇਫ ਸਟਾਇਲ

ਐਡਮਿੰਟਨ (ਬਲਵਿੰਦਰ 'ਬਾਲਮ' ਗੁਰਦਾਸਪੁਰ) – ਸਵੇਂਟ ਹਨਸੇਨ ਪਬਲਿਕ ਸਕੂਲ ਐਡਮਿੰਟਨ...
-ਬਲਵਿੰਦਰ 'ਬਾਲਮ' ਗੁਰਦਾਸਪੁਰ- ਐਡਮਿੰਟਨ (ਕੈਨੇਡਾ) ਵਿਖੇ ਨਾਰੀ ਸ਼ਕਤੀ ਦਾ ਪ੍ਰਤੀਕ...
ਵਸ਼ਿਸਟਨ ਡੀ. ਸੀ. (ਗਗਨ ਦਮਾਮਾ ਬਿਓਰੋ) – ਸੈਂਟਰ ਫਾਰ ਸ਼ੋਸਲ ਚੇਜ਼ ਸੰਸਥਾ ਜੋ ਅਪਾਹਜਾਂ,...
ਮੈਰੀਲੈਂਡ (ਸੁਰਿੰਦਰ ਸਿੰਘ ਗਿੱਲ) - 2019 ਦੇ ਅਮਰੀਕਾ ਦਿਵਸ ਤੇ ਸਿੱਖਾਂ ਦੇ ਫਲੋਟ ਅਤੇ...
ਵਰਜੀਨੀਆ (ਗਿੱਲ) – ਪੰਜਾਬੀ ਵਿਮੈਨ ਐਸੋਸੀਏਸ਼ਨ ਵਲੋਂ ਛੇਵਾਂ ਸਲਾਨਾ ਪੰਜਾਬੀ...
ਨਿਊਯਾਰਕ (ਬਿਓਰੋ) - ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੂਫੀ ਗਾਇਕਾ ਮਮਤਾ ਜੋਸ਼ੀ...
ਬਸੰਤ ਕੀਰਤਨ ਦਰਬਾਰ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ ਮੈਰੀਲੈਂਡ (ਗਿੱਲ) - ਹਰ ਸਾਲ ਦੀ ਤਰ੍ਹਾਂ...
Home  |  About Us  |  Contact Us  |  
Follow Us:         web counter