ਵਸ਼ਿਸਟਨ ਡੀ. ਸੀ. (ਗਗਨ ਦਮਾਮਾ ਬਿਓਰੋ) – ਸੈਂਟਰ ਫਾਰ ਸ਼ੋਸਲ ਚੇਜ਼ ਸੰਸਥਾ ਜੋ ਅਪਾਹਜਾਂ, ਮੰਦਬੁੱਧੀ ਅਤੇ ਕਿਸ਼ੋਰ ਅਵਸਥਾ ਵਾਲੇ ਵਿਅਕਤੀ ਦੀ ਦੇਖ ਭਾਲ ਕਰਦੀ ਹੈ। ਇਸ ਸੰਸਥਾ ਵਲੋਂ ਹਮੇਸ਼ਾ ਇਨ•ਾਂ ਦੇ ਆਸ਼ੇ ਮੁਤਾਬਕ ਹੀ ਤਿਉਹਾਰਾਂ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਦਾ ਅਜ਼ਾਦੀ ਦਾ ਦਿਵਸ ਪਿਕਨਿਕ ਵਜੋਂ ਮਨਾਇਆ ਗਿਆ।
ਜਿਸ ਵਿੱਚ ਵਿਅਕਤੀਗਤ ਪੋਟਰੇਟ ਤਸਵੀਰਾਂ ਬਣਾਉਣਾ, ਗੁਬਾਰਿਆਂ ਦੇ ਡਿਜ਼ਾਇਨਾਂ ਨਾਲ ਅਪਾਹਜਾ ਦੀ ਦਿਖ ਨੂੰ ਉਭਾਰਨਾ, ਮਿਊਜ਼ੀਕਲ ਨਾਚ ਕਰਨ ਤੋਂ ਇਲਾਵਾ ਨਿੱਜੀ ਖੇਡਾਂ ਦਾ ਆਯੋਜਨ ਕਰਕੇ ਹਰੇਕ ਨੂੰ ਉਨ•ਾਂ ਦੀ ਯੋਗਤਾ ਅਨੁਸਾਰ ਖੁਸ਼ ਕੀਤਾ ਗਿਆ। ਜਿੱਥੇ ਇਹ ਪ੍ਰੇਰਨਾ ਸਰੋਤ ਸੀ। ਉੱਥੇ ਹਰੇਕ ਨੂੰ ਆਪਣੀ ਖੁਸ਼ੀ ਬਿਖੇਰਨ ਦਾ ਅਥਾਹ ਮੌਕਾ ਬਖਸ਼ਿਆ ਗਿਆ।
ਸਮੁੱਚੇ ਤੌਰ ਤੇ ਚਾਰ ਜੁਲਾਈ ਦਾ ਦਿਹਾੜਾ ਰਾਸ਼ਟਰੀ ਗੀਤਾਂ ਨਾਲ ਸੰਵਾਰਦਾ ਆਮ ਨਜ਼ਰ ਆਇਆ। ਸਟਾਫ ਵਲੋਂ ਹਰੇਕ ਦੀ ਨਿੱਜੀ ਤਵੱਜੋਂ ਦੇ ਕੇ ਉਨ•ਾਂ ਦੇ ਮਨਾਂ ਨੂੰ ਜਿੱਤਿਆ। ਸੰਸਥਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਹਰੇਕ ਨਾਲ ਵਿਅਕਤੀਗਤ ਤੌਰ ਤੇ ਉਨ•ਾਂ ਦੀ ਖੁਸ਼ੀ ਨੂੰ ਸਾਂਝਾ ਕੀਤਾ ਅਤੇ ਉਨ•ਾਂ ਮੁਤਾਬਕ ਆਪਣੇ ਆਪ ਨੂੰ ਵਿਅਸਤ ਕਰਕੇ ਉਨ•ਾਂ ਅਪਾਹਜਾਂ ਦੀ ਖੁਸ਼ੀ ਨੂੰ ਖੂਬ ਬਟੋਰਿਆ। ਸਮੁੱਚੇ ਸਟਾਫ ਵਲੋਂ ਕੀਤੇ ਪ੍ਰਬੰਧ ਕਾਬਲੇ ਤਾਰੀਫ ਸੀ।