ਮੈਰੀਲੈਂਡ (ਸੁਰਿੰਦਰ ਸਿੰਘ ਗਿੱਲ) - 2019 ਦੇ ਅਮਰੀਕਾ ਦਿਵਸ ਤੇ ਸਿੱਖਾਂ ਦੇ ਫਲੋਟ ਅਤੇ ਪਹਿਚਾਣ ਸਬੰਧੀ ਇੱਕ ਅਹਿਮ ਮੀਟਿੰਗ ਕੀਤੀ ਗਈ। ਸਿੱਖਸ ਆਫ ਅਮਰੀਕਾ ਦੇ ਅਗਜ਼ੈਕਟਿਵ ਮੀਟਿੰਗ ਦੇ ਡਾਇਰੈਕਟਰਾਂ ਦੀ ਮੀਟਿੰਗ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਦੀ ਅਗਵਾਈ ਹੇਠ ਹੋਈ। ਇਹ ਮੀਟਿੰਗ ਜੀਯਲ ਆਫ ਇੰਡੀਆ ਰੈਸਟੋਰੈਂਟ ਵਿੱਚ ਕੀਤੀ ਗਈ। ਜਿਸ ਵਿੱਚ ਜਾਣ ਪਹਿਚਾਣ ਉਪਰੰਤ ਡਿਊਟੀਆਂ ਲਗਾਈਆਂ ਗਈਆਂ ਹਨ।
ਮੈਰੀਲੈਂਡ ਸਟੇਟ ਦੇ ਬੱਸ ਇੰਚਾਰਜ ਵਿੱਚ ਦਲਵੀਰ ਸਿੰਘ ਅਤੇ ਡਾ. ਸੁਰਿੰਦਰ ਸਿੰਘ ਗਿੱਲ ਵਰਜੀਨੀਆ ਵਿੱਚ ਡਾ. ਸੁਰਿੰਦਰ ਸਿੰਘ ਰਹੇਜਾ, ਚਤਰ ਸਿੰਘ ਅਤੇ ਤੇਜਪਾਲ ਸਿੰਘ ਨੂੰ ਡਿਊਟੀਆਂ ਸੰਭਾਲੀਆਂ ਗਈਆਂ ਹਨ। ਇਸ ਸਾਲ ਸਿੱਖਾਂ ਨੂੰ ਬਾਜ਼ ਵਾਲਾ ਗੁਬਾਰਾ ਦਿੱਤਾ ਗਿਆ ਹੈ, ਜਿਸ ਨੂੰ ਸੰਭਾਲਣ ਦੀ ਡਿਊਟੀ ਸਿੰਘ ਸਭਾ ਗੁਰੂਘਰ ਦੇ ਨੌਜਵਾਨਾਂ ਦੀ ਲਗਾਈ ਗਈ ਹੈ।
ਮਨਪ੍ਰੀਤ ਸਿੰਘ ਵਲੋਂ ਫਲੋਟ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਤੋਂ ਜਾਣੂ ਕਰਵਾਇਆ ਗਿਆ। ਕੰਵਲਜੀਤ ਸਿੰਘ ਸੋਨੀ ਨੇ ਇਸ ਸਾਲ ਆਰਮੀ ਦੇ ਸਿੱਖ ਰੈਜੀਮੈਂਟ ਸਬੰਧੀ ਦੱਸਿਆ। ਪਾਣੀ, ਜੂਸ ਅਤੇ ਬੈਟਰੀ ਦੇ ਪੱਖਿਆਂ ਦੀ ਜ਼ਿੰਮੇਵਾਰੀ ਚੇਅਰਮੈਨ ਵਲੋਂ ਲਈ ਗਈ ਹੈ।
ਸਮੁੱਚੇ ਤੌਰ ਤੇ ਮੀਟਿੰਗ ਵਿੱਚ ਸਾਰੇ ਫੈਸਲੇ ਸਰਬਸੰਮਤੀ ਨਾਲ ਲਏ ਗਏ ਹਨ। ਆਸ ਹੈ ਸਿੱਖੀ ਪਹਿਚਾਣ ਨੂੰ ਮਜ਼ਬੂਤ ਕਰਨ ਅਤੇ ਦਿੱਖ ਦਾ ਪ੍ਰਗਟਾਵਾ ਕਰਨ ਸਬੰਧੀ ਮਨਪ੍ਰੀਤ ਸਿੰਘ ਅਮਰੀਕਨ ਸਿੱਖ ਟੈਲੈਂਟ ਨੂੰ ਪੇਸ਼ ਕੀਤਾ ਜਾਵੇਗਾ, ਜੋ ਦੇਸ਼ ਭਗਤੀ ਦੇ ਅਮਰੀਕਨ ਗੀਤਾਂ ਨਾਲ ਹਾਜ਼ਰੀਨ ਨੂੰ ਪ੍ਰਭਾਵਿਤ ਕਰੇਗਾ।
ਸਿੱਖ ਹਰ ਸਾਲ ਕੁਝ ਨਵਾਂ ਕਰਨ ਨੂੰ ਤਰਜੀਹ ਦਿੰਦੇ ਹਨ, ਇਸ ਵਾਰ ਸਿੱਖ ਮਾਡਲ ਵਜੋਂ ਪੇਸ਼ ਕਰਨਗੇ ਤਾਂ ਜੋ ਸਿੱਖਾਂ ਦੀ ਇਸ ਪ੍ਰਾਪਤੀ ਰਾਹੀਂ ਸਿੱਖੀ ਪਹਿਚਾਣ ਨੂੰ ਪੇਸ਼ ਕੀਤਾ ਜਾਵੇਗਾ।
ਅੱਜ ਦੀ ਮੀਟਿੰਗ ਵਿੱਚ ਤੇਜਪਾਲ ਸਿੰਘ, ਚਤਰ ਸਿੰਘ, ਸਰਬਜੀਤ ਸਿੰਘ ਬਖਸ਼ੀ, ਮਨਪ੍ਰੀਤ ਸਿੰਘ ਮਠਾਰੂ, ਤੇਜਿੰਦਰ ਸਿੰਘ, ਡਾ. ਸੁਰਿੰਦਰ ਸਿੰਘ ਗਿੱਲ, ਗੁਰਚਰਨ ਸਿੰਘ ਗੁਰੂ ਅਤੇ ਕੰਵਲਜੀਤ ਸਿੰਘ ਸੋਨੀ ਪ੍ਰਧਾਨ, ਜਸਦੀਪ ਸਿੰਘ ਜੱਸੀ ਚੇਅਰਮੈਨ ਵਲੋਂ ਅਹਿਮ ਰੋਲ ਅਦਾ ਕੀਤਾ ਗਿਆ। ਜਿਸ ਸਦਕਾ ਇਹ ਪਰੇਡ ਆਪਣਾ ਖਾਸ ਤੇ ਵਿਲੱਖਣ ਮੁਕਾਮ ਹਾਸਲ ਕਰੇਗੀ। ਜਿਸ ਦੀ ਤਾਂਘ ਹਰ ਸਿੱਖ ਅਮਰੀਕਨ ਨੂੰ ਹੈ। ਜਿਸ ਦਾ ਨਜ਼ਾਰਾ ਚਾਰ ਜੁਲਾਈ 2019 ਨੂੰ ਪਰੇਡ ਰਾਹੀਂ ਵੇਖਣ ਨੂੰ ਮਿਲੇਗਾ।