ਵਾਸ਼ਿੰਗਟਨ ਡੀ. ਸੀ. (ਗਗਨ ਦਮਾਮਾ ਬਿਓਰੋ) - ਭਾਰਤੀ ਅੰਬੈਸੀ ਵਲੋਂ ਅਮਰੀਕਾ ਦੀ ਰਾਜਨਧਾਨੀ ਵਾਸ਼ਿੰਗਟਨ ਡੀ. ਸੀ. ਦੇ ਮੋਨਮੈਟਸ ਪਾਰਕ ਵਿੱਚ ਯੋਗ ਅਭਿਆਸ ਕਰਵਾਇਆ ਗਿਆ। ਇਸ ਯੋਗ ਅਭਿਆਸ ਵਿੱਚ ਪੰਜ ਹਜ਼ਾਰ ਤੋਂ ਵੱਧ ਯੋਗ ਨੂੰ ਪਿਆਰ ਕਰਨ ਵਾਲਿਆਂ ਹਿੱਸਾ ਲਿਆ। ਇਸ ਯੋਗ ਕੈਂਪ ਨੂੰ ਆਯੋਜਿਤ ਕਰਨ ਲਈ ਭਾਰਤੀ ਅੰਬੈਸੀ ਦੇ ਕਰਮਚਾਰੀਆਂ ਵਲੋਂ ਕਈ ਮਹੀਨਿਆਂ ਤੋਂ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਸੀ, ਜਿਸ ਕਰਕੇ ਇੱਥੇ ਭਾਰੀ ਇਕੱਠ ਹੋਇਆ। ਯੋਗ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ ਹਰੇਕ ਨੂੰ ਯੋਗਾ ਦੀ ਟੀ-ਸ਼ਰਟ ਦਿੱਤੀ ਗਈ। ਉਪਰੰਤ ਉਸ ਨੂੰ ਯੋਗ ਕਰਨ ਦੀ ਥਾਂ ਅਲਾਟ ਕੀਤੀ ਗਈ। ਬਹੁਤ ਹੀ ਵਧੀਆ ਸਜੀ ਸਟੇਜ ਤੋਂ ਯੋਗ ਅਭਿਆਸ ਸਬੰਧੀ ਸਾਵਧਾਨੀਆਂ ਦੱਸੀਆਂ ਗਈਆਂ। ਫਿਰ ਇੱਕ-ਇੱਕ ਆਸਣ ਨੂੰ ਬਹੁਤ ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਅਦਭੁਤ ਨਜ਼ਾਰਾ ਯੋਗ ਦਾ ਐਸਾ ਸੀ ਕਿ ਉਸ ਜਗ੍ਹਾ ਤੋਂ ਗੁਜਰ ਰਹੇ ਲੋਕਾਂ ਨੇ ਵੀ ਇਸ ਯੋਗ ਅਭਿਆਸ ਦਾ ਅਨੰਦ ਮਾਣਿਆ। ਭਾਰਤੀ ਅੰਬੈਸਡਰ ਹਰਸ਼ ਵਰਧਨ ਦੀ ਅਗਵਾਈ ਵਿੱਚ ਸਾਰੇ ਸਟਾਫ ਨੇ ਜੀ ਤੋੜ ਮਿਹਨਤ ਕੀਤੀ। ਇਸ ਯੋਗ ਦਾ ਅਨੰਦ ਮਾਣ ਰਹੇ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਇਸ ਯੋਗ ਅਭਿਆਸ ਰਾਹੀਂ ਜੋ ਸਿੱਖਿਆ ਹੈ ਉਸ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਗੇ ਤਾਂ ਜੋ ਸਿਹਤਮੰਦ ਜ਼ਿੰਦਗੀ ਗੁਜਾਰ ਸਕਣ। ਸਮੁੱਚੇ ਤੌਰ ਤੇ ਇਹ ਯੋਗ ਅਭਿਆਸ ਅਮਰੀਕਨਾ ਤੇ ਖਾਸ ਕਰਕੇ ਸਾਊਥ ਏਸ਼ੀਅਨਾਂ ਤੇ ਵੱਖਰੀ ਛਾਪ ਛੱਡ ਗਿਆ। ਜਿਸ ਦਾ ਲੁਤਫ ਹਰਕੇ ਹਾਜ਼ਰੀਨ ਨੇ ਉਠਾਇਆ। ਇੱਕ ਅਭਿਆਸਕਾਰੀ ਰਾਜ ਰਠੌਰ ਨੇ ਦੱਸਿਆ ਕਿ ਅਜਿਹਾ ਯੋਗ ਅਭਿਆਸ ਦਾ ਨਜ਼ਾਰਾ ਪਹਿਲੀ ਵਾਰ ਵੇਖਿਆ ਜੋ ਪ੍ਰੇਰਨਾ ਸ੍ਰੋਤ ਹੋ ਨਿਬੜਿਆ।