* ਅਰਕਨਸਾਸ ਸਟੇਟ ਦੀ ਗਵਰਨਰ ਵਜੋਂ ਚੋਣ ਲੜਨ ਦਾ ਲਿਆ ਫੈਸਲਾ
ਵਾਸ਼ਿੰਗਟਨ ਡੀ. ਸੀ. (ਗਗਨ ਦਮਾਮਾ ਬਿਓਰੋ) - ਸਾਰਾਹ ਸੈਡਰਜ਼ ਜੋ ਵਾਈਟ ਹਾਊਸ ਵਿੱਚ ਟਰੰਪ ਦੀ ਪ੍ਰੈੱਸ ਸੈਕਟਰੀ ਹੈ। ਉਸ ਵਲੋਂ ਜੂਨ ਦੇ ਆਖਰ ਵਿੱਚ ਇਸ ਅਹੁਦੇ ਤੋਂ ਮੁਕਤ ਹੋਣ ਦਾ ਐਲਾਨ ਕਰ ਦਿੱਤਾ ਹੈ। ਸਾਰਾਹ ਵਲੋਂ ਸਾਢੇ ਤਿੰਨ ਸਾਲ ਪ੍ਰੈੱਸ ਸਕੱਤਰ ਵਜੋਂ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਹਨ। ਟਰੰਪ ਨੇ ਟਵੀਟ ਕਰਕੇ ਕਿਹਾ ਕਿ ਸਾਰਾਹ ਵਲੋਂ ਮੇਰੀ ਚੋਣ ਮੁਹਿੰਮ ਨੂੰ ਵੀ ਬਹੁਤ ਹੁਲਾਰਾ ਦਿੱਤਾ ਸੀ, ਪਰ ਬਤੌਰ ਪ੍ਰੈੱਸ ਸੈਕਟਰੀ ਇਸ ਨੇ ਵਾਈਟ ਹਾਊਸ ਵਿੱਚ ਅਜਿਹੇ ਮਾਰਕੇ ਮਾਰੇ ਹਨ ਜਿਨ੍ਹਾਂ ਦਾ ਜ਼ਿਕਰ ਜਰਨਲਿਸਟਾਂ ਵਲੋਂ ਸੰਸਾਰ ਪੱਧਰ ਤੇ ਕੀਤਾ ਜਾ ਚੁੱਕਾ ਹੈ। ਜਿਸ ਸਦਕਾ ਉਹ ਕਾਫੀ ਮਸ਼ਹੂਰ ਹੋ ਗਈ ਹੈ, ਭਾਵੇਂ ਉਹ ਆਪਣੀ ਹੋਮ ਟਾਊਨ ਅਰਕਨਸਾਸ ਸਟੇਟ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਉਸ ਦੀ ਯੋਗਤਾ ਦਾ ਕੋਈ ਸਾਹਨੀ ਨਹੀਂ ਹੈ, ਜਿਸ ਨੇ ਅਜਿਹੀ ਸੇਵਾ ਨਿਭਾਈ ਹੈ ਜਿਸ ਨੂੰ ਉਸਦੀ ਸਟੇਟ ਦੇ ਲੋਕੀਂ ਪਹਿਲੀ ਪਸੰਦ ਵਜੋਂ ਜਾਨਣ ਲੱਗ ਪਏ ਹਨ। ਇਸੇ ਲਰੀ ਅਰਕਨਸਾਸ ਸਟੇਟ ਦੇ ਗਵਰਨਰ ਵਜੋਂ ਉਹ ਆਪਣੀ ਚੋਣ ਲੜੇਗੀ। ਜਿਸ ਲਈ ਉਹ ਗਵਰਨਰ ਦੀ ਰੇਸ ਵਿੱਚ ਜੁਟ ਜਾਵੇਗੀ। ਉਸ ਦੇ ਸਹਿਯੋਗੀਆਂ ਨੇ ਉਸ ਦੀ ਸ਼ਾਨ ਵਿੱੱਚ ਅਜਿਹੇ ਸ਼ਬਦ ਵਰਤੇ ਹਨ ਜੋ ਪ੍ਰਸ਼ੰਸਾਯੋਗ ਹਨ। ਜਿੱਥੇ ਉਸ ਦੀਆਂ ਸੇਵਾਵਾਂ ਦਾ ਧੰਨਵਾਦ ਕੀਤਾ ਗਿਆ, ਉੱਥੇ ਸ਼ਾਨਦਾਰ ਪ੍ਰਬੰਧਕ ਵੀ ਹੋਵੇਗੀ, ਜਿਸ ਕਰਕੇ ਉ ਅਰਕਨਸਾਸ ਦੇ ਰਾਜਪਾਲ ਲਈ ਰਵਾਨਾ ਹੋਣ ਦਾ ਫੈਸਲਾ ਲੈ ਲਿਆ ਹੈ।