ਵਰਜੀਨੀਆ (ਗ.ਦ.)- ਯੂਨਾਇਟਿਡ ਪੰਜਾਬੀ ਸੰਸਥਾ ਮੱਲ•ੀ ਅਤੇ ਵੱਲ•ਾ ਜੋੜੀ ਵਲੋਂ ਇਸ ਆਸ ਨਾਲ ਬਣਾਈ ਗਈ ਹੈ। ਕਿ ਇਹ ਸੰਸਥਾ ਜਿੱਥੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਰਹੁਰੀਤਾਂ ਨੂੰ ਪ੍ਰਪੱਕ ਕਰਨ ਵਿੱਚ ਅਹਿਮ ਰੋਲ ਨਿਭਾਵੇਗੀ। ਇਸ ਸੰਸਥਾ ਵਲੋਂ ਪਠੇਲੀ ਮੀਟਿੰਗ ਵਰਜੀਨੀਆ ਨੇ ਪਾਰਕ ਵਿੱਚ ਕੀਤੀ ਗਈ ਹੈ। ਜਿੱਥੇ ਗੁਰਪ੍ਰਤਾਪ ਸਿੰਘ ਵੱਲ•ਾ ਨੇ ਮੀਟਿੰਗ ਨੂੰ ਸ਼ੁਰੂ ਕਰਦਿਆਂ ਅਹੁਦੇਦਾਰਾਂ ਅਤੇ ਸਹਿਯੋਗੀਆਂ ਨੂੰ 'ਜੀ ਆਇਆਂ' ਕਿਹਾ, ਉੱਥੇ ਯੁਨਾਈਟਿਡ ਪੰਜਾਬੀ ਸੰਸਥਾ ਵਲੋਂ ਭਵਿੱਖ ਵਲੋਂ ਕੀਤੀਆਂ ਜਾਣ ਵਾਲੀਆਂ ਕਾਰਗੁਜ਼ਾਰੀਆਂ ਸਬੰਧੀ ਚਾਨਣਾ ਵੀ ਪਾਇਆ ਗਿਆ ਹੈ।
ਯੁਨਾਈਟਿਡ ਪੰਜਾਬੀ ਸੰਸਥਾ ਦੇ ਮੁੱਖ ਸਹਿਯੋਗ ਜਿਸ ਨੇ ਸੱਭਿਆਚਾਰਕ ਖੇਤਰ ਵਿੱਚ ਭਰਪੂਰ ਯੋਗਦਾਨ ਪਾਇਆ ਹੈ, ਉਹ ਸਖਸ਼ੀਅਤ ਕਿਰਨਜੀਤ ਸਿੰਘ ਮੱਲ•ੀ ਹੈ ਜਿਸ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਉਹ ਇਸ ਸੰਸਥਾ ਦੇ ਸਹਿਯੋਗ ਨਾਲ ਕਮਿਊਨਿਟੀ ਸੈਂਟਰ ਬਣਾਉਣ ਦਾ ਉਪਰਾਲਾ ਕਰਨਗੇ। ਜਿੱਥੇ ਕਮਿਊਨਿਟੀ ਲਈ ਅਜਿਹੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ ਜਿਸ ਦੀ ਲੋੜ ਸਾਡੇ ਬਜ਼ੁਰਗ ਮਹਿਸੂਸ ਕਰਦੇ ਹਨ। ਦੂਜੇ ਪਾਸੇ ਉਸ ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਤੇ ਪੜ•ਾਈ ਲਈ ਮਦਦ ਕਰਨ ਸਬੰਧੀ ਵੀ ਸਹਿਯੋਗ ਦੇਣ ਬਾਰੇ ਵਿੱਚ ਹੈ। ਉਹਨਾਂ ਕਿਹਾ ਕਿ ਆਪਣਾ ਸੱਭਿਆਚਾਰਕ ਮੇਲਾ ਇਸ ਆਸ ਨਾਲ ਵਰਜੀਨੀਆ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਦੀ ਬੱਚਤ ਨਾਲ ਕਮਿਊਨਿਟੀ ਦੀ ਬਿਹਤਰੀ ਲਈ ਪ੍ਰੋਜੈਕਟਾਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ।
ਇਸ ਮੀਟਿੰਗ ਵਿੱਚ ਮੈਟਰੋਪੁਲਿਟਨ ਵੇਰਵੇ ਤੋਂ ਹੈਰੀ ਧਾਰੀਵਾਲ, ਹਰਜੋਤ ਸਿੰਘ, ਜੱਸਾ ਬਰਾੜ, ਕੁਲਦੀਪ ਸਿੰਘ ਗਿੱਲ, ਸ਼ੈਰੀ ਧਾਰੀਵਾਲ, ਰੂਬੀ ਕਾਹਲੋਂ, ਸੁਖਵੀਰ ਸਿੰਘ, ਹੈਰੀ ਅਤੇ ਕੰਵਲਜੀਤ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਸੱਭਿਆਚਾਰਕ, ਪੰਜਾਬੀ ਰਹੁਰੀਤਾਂ, ਤਿਉਹਾਰਾਂ ਅਤੇ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਪ੍ਰਤੀ ਸੁਹਿਰਦ ਹੋ ਕੇ ਕੰਮ ਕਰਨ ਨੂੰ ਤਰਜੀਬ ਦੇਣਗੇ। ਆਸ ਕੀਤੀ ਜਾ ਰਹੀ ਹੈ ਕੇ ਪਠੇਲੀ ਮੀਟਿੰਗ ਵਿੱਚ ਨਵੇਂ ਫੈਸਲਿਆਂ ਨੂੰ ਪੜਾਅ ਵਾਰ ਪੂਰੀਆਂ ਕਰਨ ਲਈ ਹਰ ਸਾਲ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਅਤੇ ਟ੍ਰੈਨਿੰਗ ਕੈਂਪਾ ਦਾ ਅਯੋਜਿਤ ਕੀਤਾ ਜਾਵੇਗਾ।
ਸੋ ਪਹਿਲ ਕਦਮੀ ਨੂੰ ਅਮਲੀ ਰੂਪ ਦੇਣ ਲਈ ਪਹਿਲਾਂ ਸੱਭਿਆਚਾਰਕ ਪ੍ਰੋਗਰਾਮ ਵਰਜੀਨੀਆਂ ਹਾਈ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਲਈ ਮੁੱਢਲੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।