* ਪੀੜਤ ਹਰਪਾਲ ਕੌਰ ਨੇ ਲਗਾਈ ਮੀਡੀਏ ਰਾਹੀਂ ਇਨਸਾਫ ਦੀ ਗੁਹਾਰ
* ਲੜਕੀ ਵਲੋਂ ਪਤੀ ਹਰਵਿੰਦਰ ਸਿੰਘ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ
ਅਸਟ੍ਰੇਲੀਆ (ਗਗਨ ਦਮਾਮਾ ਬਿਓਰੋ) – ਪ੍ਰਵਾਸੀ ਲਾੜਿਆਂ ਵਲੋਂ ਪੰਜਾਬ ਦੀਆਂ ਧੀਆਂ ਦਾ ਸ਼ੋਸ਼ਣ ਕਰਨ ਵਿੱਚ ਵਾਧਾ ਦਿਨ-ਬ-ਦਿਨ ਵਧ ਰਿਹਾ ਹੈ। ਅਜਿਹੀ ਮਿਸਾਲ ਅਸਟ੍ਰੇਲੀਅਆ ਸਥਿਤ ਹਰਵਿੰਦਰ ਸਿੰਘ ਉਮਰ 40 ਸਾਲ ਜੋ ਗਰੇਨ ਮਾਰਕੀਟ ਜਨਤਾ ਕਲੋਨੀ ਜਲੰਧਰ ਨਿਵਾਸੀ ਹੈ, ਜਿਸਨੇ ਪੀੜਤ ਹਰਪਾਲ ਕੌਰ ਸਪੁੱਤਰੀ ਜਸਵੰਤ ਸਿੰਘ ਪਿੰਡ ਸਲਾਹਪੁਰ, ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਐਡੀਲੇਡ ਅਸਟ੍ਰੇਲੀਆ ਵਿਆਹ ਕਰਵਾ ਕੇ ਸ਼ੋਸ਼ਣ ਕਰਦਾ ਰਿਹਾ। ਗਲਤ ਦਵਾਈਆਂ ਦੇ ਕੇ ਉਸ ਨਾਲ ਖਿਲਵਾੜ ਕਰਦਾ ਰਿਹਾ। ਜਿਸ ਵਿੱਚ ਹਰਵਿੰਦਰ ਸਿੰਘ ਦੇ ਪਰਿਵਾਰ ਦੇ ਜੀਆਂ ਦਾ ਹੱਥ ਵੀ ਹੈ ਜੋ ਉਸਨੂੰ ਗਲਤ ਦਵਾਈਆਂ ਭੇਜਦੇ ਰਹੇ।
ਸੂਤਰਾਂ ਮੁਤਾਬਕ ਹਰਵਿੰਦਰ ਸਿੰਘ ਨੇ ਪਹਿਲਾਂ ਵੀ ਵਿਆਹ ਕਰਵਾ ਕੇ ਕਈਆਂ ਦੀ ਜ਼ਿੰਦਗੀ ਖਰਾਬ ਕੀਤੀ ਅਤੇ ਕਈ ਇੱਕ ਨੂੰ ਵਿਉਂਤਬੰਦੀ ਨਾਲ ਮਾਰ ਮੁਕਾ ਚੁੱਕਿਆ ਹੈ। ਅਜਿਹੀ ਕਾਰਵਾਈ ਹੀ ਇਹ ਲਾੜਾ ਹਰਪਾਲ ਕੌਰ ਨਾਲ ਕਰ ਰਿਹਾ ਹੈ। ਜੋ ਅਸਟ੍ਰੇਲੀਆ ਪੜ੍ਹਨ ਆਈ ਸੀ, ਉਹ ਵਿਧਵਾ ਸੀ। ਉਸਨੂੰ ਸਬਜ਼ਬਾਗ ਦਿਖਾ ਕੇ ਵਿਆਹ ਕਰਵਾ ਲਿਆ ਅਤੇ ਬਾਅਦ ਵਿੱਚ ਉਸਦਾ ਸ਼ੋਸ਼ਣ ਕਰਦਾ ਰਿਹਾ। ਮਨਜਿੰਦਰ ਕੌਰ ਨੂੰ ਦਵਾਈਆਂ ਦਾ ਸ਼ਿਕਾਰ ਬਣਾ ਕੇ ਹਸਪਤਾਲ ਭੇਜ ਦਿੱਤਾ ਹੈ, ਜਿੱਥੇ ਉਹ ਮੌਤ ਅਤੇ ਜ਼ਿੰਦਗੀ ਨਾਲ ਲੜ ਰਹੀ ਹੈ। ਉਸਦੀ ਕੋਈ ਬਾਂਹ ਨਹੀਂ ਫੜ੍ਹ ਰਿਹਾ। ਹਰਵਿੰਦਰ ਸਿੰਘ ਦੇ ਪਹਿਲੇ ਵਿਆਹ ਵਿੱਚੋਂ ਇੱਕ ਬੇਟਾ ਵੀ ਹੈ ਜੋ 16 ਸਾਲ ਦਾ ਹੈ। ਉਸਦਾ ਪਹਿਲੇ ਵਿਆਹ ਤੋਂ ਤਲਾਕ ਵੀ ਨਹੀਂ ਹੋਇਆ, ਇਸ ਦੀ ਪਹਿਲੀ ਪਤਨੀ ਮਨਜਿੰਦਰ ਕੌਰ ਸਪੁੱਤਰੀ ਮੰਗਲ ਸਿੰਘ ਵਾਸੀ ਪਿੰਡ ਰੋਡ ਮਾਜਰਾ ਗੜ੍ਹਸ਼ੰਕਰ ਵਲੋਂ ਉਸਦੇ ਖਿਲਾਫ ਐੱਨ. ਆਰ. ਆਈ. ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ। ਜਦੋਂ ਹਰਵਿੰਦਰ ਸਿੰਘ ਨੂੰ ਅਸਟ੍ਰੇਲੀਆ ਦੀ ਪੀ. ਆਰ. ਮਿਲ ਗਈ ਤਾਂ ਉਸਨੂੰ ਹਰਪਾਲ ਕੌਰ ਨੂੰ ਘਰੋਂ ਕੱਢਣ ਦੀ ਧਮਕੀ ਦਿੱਤੀ ਅਤੇ ਤਲਾਕ ਲਈ ਦਬਾਅ ਪਾਉਂਦਾ ਸ਼ੁਰੂ ਕਰ ਦਿੱਤਾ, ਇੱਥੋਂ ਤੱਕ ਕਿ ਮਾਰ ਕੁੱਟ ਵੀ ਕੀਤੀ ਗਈ। ਜਿਸ ਕਰਕੇ ਪੁਲਿਸ ਨੇ ਮੌਕੇ ਤੇ ਆ ਕੇ ਗ੍ਰਿਫਤਾਰ ਵੀ ਕੀਤਾ ਹੈ। ਪਰ ਸਥਾਨਕ ਗੁਰਦੁਆਰੇ ਵੀ ਹਰਵਿੰਦਰ ਸਿੰਘ ਦੀ ਮਦਦ ਕਰ ਰਿਹਾ ਹੈ। ਐੱਨ. ਆਰ. ਆਈ. ਦੇ ਨਵੇਂ ਕਨੂੰਨ ਤਹਿਤ ਇਸ ਨੂੰ ਭਾਰਤ ਸੱਦਕੇ ਸਬਕ ਸਿਖਾਇਆ ਜਾਵੇ।