02 May 2024

ਭਾਰਤੀ ਅੰਬੈਸਡਰ ਦੀ ਰਿਹਾਇਸ਼ ਤੇ ਵਿਸਾਖੀ ਮੇਲੇ ਦੇ ਰੂਪ ਵਿੱਚ ਮਨਾਈ

ਵਾਸ਼ਿੰਗਟਨ ਡੀ. ਸੀ. (ਗਿੱਲ) - ਭਾਵੇਂ ਹਰ ਸਾਲ ਵਿਸਾਖੀ ਅਮਰੀਕਾ ਸਥਿਤ ਭਾਰਤੀ ਅੰਬੈਸਡਰ ਦੀ ਰਿਹਾਇਸ਼ ਤੇ ਮਨਾਈ ਜਾਂਦੀ ਹੈ।  ਪਰ ਇਸ ਵਾਰ ਨਵਤੇਜ ਸਿੰਘ ਸਰਨਾ ਅੰਬੈਸਡਰ ਵਲੋਂ ਇਸ ਤਿਉਹਾਰ ਨੂੰ ਮੇਲੇ ਦੇ ਰੂਪ ਵਿੱਚ ਮਨਾਇਆ ਹੈ।ਜੋ ਕਾਬਲੇ ਤਾਰੀਫ ਸੀ। ਜਿੱਥੇ ਗਿੱਧੇ, ਭੰਗੜੇ ਅਤੇ ਰੰਗਾਰੰਗ ਪ੍ਰੋਗਰਾਮ ਨੇ ਕਮਿਊਨਿਟੀ ਨੂੰ ਝੂਮਣ ਲਾ ਦਿੱਤਾ, ਉੱਥੇ ਵੱਖ-ਵੱਖ ਸਟਾਲਾਂ ਜਿਸ ਵਿੱਚ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਗੋਲ ਗੱਪੇ, ਜਲੇਬੀਆਂ, ਲੱਸੀ, ਭਟੂਰੇ ਛੋਲੇ ਅਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਨੇ ਪੰਜਾਬੀ ਮੇਲੇ ਦਾ ਰੰਗ ਬੰਨ੍ਹ ਦਿੱਤਾ। ਆਏ ਮਹਿਮਾਨਾਂ ਦਾ ਕਹਿਣਾ ਸੀ ਕਿ ਅੰਬੈਸੀ ਨੇ ਪੇਂਡੂ ਮਹੌਲ ਸਿਰਜਕੇ ਕਮਿਊਨਿਟੀ ਦਾ ਮਨ ਜਿੱਤ ਲਿਆ ਹੈ।
ਵਿਲੱਖਣ ਗੱਲ ਇਹ ਸੀ ਕਿ ਸਿੱਖੀ ਪਹਿਚਾਣ ਨੂੰ ਪ੍ਰਫੁੱਲਤ ਕਰਨ ਵਾਸਤੇ ਅੰਬੈਸੀ  ਵਲੋਂ ਦਸਤਾਰਾਂ ਸਜਾਈਆਂ ਗਈਆਂ ਜੋ ਗੁਰਪ੍ਰਤਾਪ ਸਿੰਘ ਵੱਲ੍ਹਾ ਚੇਅਰਮੈਨ ਯੂਥ ਅਕਾਲੀ ਦਲ, ਹਰਜੀਤ ਸਿੰਘ ਹੁੰਦਲ ਸਕੱਤਰ ਜਨਰਲ ਅਤੇ ਡਾ. ਸੁਰਿੰਦਰ ਸਿੰਘ  ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਦੇ ਉਪਰਾਲੇ ਸਦਕਾ ਤਕਰੀਬਨ ਛੱਤੀ ਵਿਅਕਤੀਆਂ ਦੇ ਸਿਰਾਂ ਤੇ ਦਸਤਾਰਾਂ ਸਜਾਈਆਂ ਗਈਆਂ ਹਨ।ਜਿਸ ਵਿੱਚ ਭਾਰਤੀ ਅੰਬੈਸੀ ਦੇ ਆਫੀਸ਼ਲ ਅਤੇ ਵੱਖ-ਵੱਖ ਕਮਿਊਨਿਟੀ ਦੇ ਲੀਡਰਾਂ ਵਲੋਂ ਵੀ ਦਸਤਾਰਾਂ ਬੰਨਵਾਂਈਆ ਗਈਆਂ ਜੋ ਕਿ ਸਿੱਖੀ ਪਹਿਚਾਣ ਨੂੰ ਇਹ ਵਿਸਾਖੀ ਸਮਾਗਮ ਖੂਬ ਪ੍ਰਫੁੱਲਤ ਕਰ ਗਿਆ।
ਵੱਖ-ਵੱਖ ਸਟਾਲਾਂ ਦਾ ਅਨੰਦ ਲੈ ਰਹੀ ਕਮਿਊਨਿਟੀ ਵਿਸਾਖੀ ਸਮਾਗਮ ਦਾ ਪੂਰਾ ਲੁਤਫ ਲੈ ਰਹੀ ਸੀ, ਜਿੱਥੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ, ਉੱਥੇ ਵਿਸਾਖੀ ਮੇਲੇ ਨੂੰ ਮਨਾਉਣ ਦੀ ਸ਼ਲਾਘਾ ਕਰ ਰਹੇ ਸਨ। ਅੰਬੈਸੀ ਦੀ ਸਮੁੱਚੀ ਟੀਮ  ਨੇ ਇਹ ਵਿਸਾਖੀ ਮੇਲਾ ਬਹੁਤ ਹੀ ਵਧੀਆ ਢੰਗ ਨਾਲ ਕਰਵਾਇਆ ਜਿਸ ਲਈ ਅੰਬੈਸਡਰ ਸਰਨਾ ਸਾਹਿਬ ਧੰਨਵਾਦ ਦੇ ਪਾਤਰ ਹਨ। ਸਮੁੱਚੇ ਤੌਰ ਤੇ ਵਿਸਾਖੀ ਮੇਲੇ ਦਾ ਸਮਾਗਮ ਬਹੁਤ ਹੀ ਖੂਬਸੂਰਤ ਅਤੇ ਲੋਕਾਂ ਦੀਆਂ ਆਸਾਂ ਮੁਤਾਬਕ ਸੀ। ਮੋਨੀ ਗਿੱਲ ਵੱਲੋਂ ਜਾਗੋ ਪੇਸ਼ ਕਰਕੇ ਵਿਸਾਖੀ ਮੇਲੇ ਨੂੰ ਪੇਂਡੂ ਰੰਗਤ ਦਿੱਤੀ । ਜੋ ਕਾਬਲੇ ਤਾਰੀਫ਼ ਰਹੀ ਹੈ। ਆਸ ਹੈ ਕਿ ਭਵਿਖ ਵਿੱਚ ਇਹ ਵਿਸਾਖੀ ਸਮਾਗਮ ਹੋਰ ਵਿਸ਼ਾਲ ਤੇ ਪੰਜਾਬੀਆਂ ਦੀ ਰੂਹ ਦੀ ਖ਼ੁਰਾਕ ਬਣੇਗਾ। ਅੰਬੈਸੀ ਸਟਾਫ਼ ਵਧਾਈ ਦਾ ਪਾਤਰ ਹੈ।

More in ਜੀਵਨ ਮੰਤਰ

ਬਠਿੰਡਾ (ਗਿੱਲ) - ਡਾ. ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਅਮਰੀਕਾ ਜੋ ਅੱਜ...
* ਅਮਰੀਕਾ ਦੀ ਅਜ਼ਾਦੀ ਦਿਵਸ ਤੇ ਚਾਰ ਜਰਨਲਿਸਟ ਸਨਮਾਨਿਤ ਵਾਸ਼ਿੰਗਟਨ ਡੀ....
* ਰਾਸ਼ਟਰੀ ਪ੍ਰੇਡ ਦੀ ਸਮੀਖਿਆ ਮੀਟਿੰਗ 30 ਜੂਨ 6.30 ਵਜੇ ਫਲੇਅਰ ਆਫ ਇੰਡੀਆ ਰੈਸਟੋਰੈਂਟ...
* ਡਾ. ਐੱਸ. ਪੀ. ਸਿੰਘ ਉਬਰਾਏ ਫਾਊਂਡਰ ਸਰਬੱਤ ਦਾ ਭਲਾ ਤੇ ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ...
ਸ੍ਰੀ ਨਨਕਾਣਾ ਸਾਹਿਬ (ਸੁਰਿੰਦਰ ਗਿੱਲ) - ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼ਹੀਦ ਸੰਤ...
ਸਰ੍ਹੀ (ਗਗਨ ਦਮਾਮਾ ਬਿਓਰੋ) - ਅਮਰੀਕਾ ਵਸਦੇ ਪ੍ਰਸਿੱਧ ਪੱਤਰਕਾਰ, ਕਹਾਣੀਕਾਰ, ਨਾਵਲਕਾਰ ਬਲਦੇਵ...
ਮੈਰੀਲੈਂਡ (ਗਗਨ ਦਮਾਮਾ ਬਿਓਰੋ) – ਹਿੰਦੂ ਮੰਦਰ ਕੋਲੰਬੀਆ ਦੀ ਬਿਹਤਰੀ ਲਈ ਕ੍ਰਿਸ਼ਨਾ...
ਐਡਮਿੰਟਨ (ਗਗਨ ਦਮਾਮਾ ਬਿਓਰੋ) - ਸਵੇਂਟ ਹਨਸੇਨ ਪਬਲਿਕ ਸਕੂਲ ਐਡਮਿੰਟਨ ਕੈਨੇਡਾ...
*ਉੱਘੇ ਵਪਾਰੀਆਂ ਨੇ ਕੀਤੇ ਆਪਣੀ ਕਾਮਯਾਬੀ ਦੇ ਨੁਕਤੇ ਸਾਂਝੇ ਮੈਰੀਲੈਂਡ...
ਮੈਰੀਲੈਂਡ (ਗਗਨ ਦਮਾਮਾ ਬਿਓਰੋ) – ਸਿੱਖਸ ਆਫ ਅਮਰੀਕਾ ਸੰਸਥਾ ਦੀ ਭਰਵੀਂ ਮੀਟਿੰਗ...
ਹਿਊਸਟਨ (ਗਗਨ ਦਮਾਮਾ ਬਿਓਰੋ) - 125 ਤੋਂ ਵੱਧ ਸਿੱਖ ਭਾਈਚਾਰੇ ਦੇ ਮੈਂਬਰ ਗੁਰੂ ਨਾਨਕ...
Home  |  About Us  |  Contact Us  |  
Follow Us:         web counter