*'ਆਪ' ਐੱਮ. ਐੱਲ. ਏ. ਬਲਜਿੰਦਰ ਕੌਰ ਅਤੇ ਨਗਰ ਕੌਂਸਲ ਪ੍ਰਧਾਨ ਗੁਰਪ੍ਰੀਤ ਮਾਨਸ਼ਾਹੀਆ ਨਾਲ ਅਹਿਮ ਮੀਟਿੰਗ
ਤਲਵੰਡੀ ਸਾਬੋ (ਵਿਸ਼ੇਸ਼ ਪ੍ਰਤੀਨਿਧ) – ਸਿੱਖਸ ਆਫ ਅਮਰੀਕਾ ਦੇ ਡਾਇਰੈਕਟਰ ਡਾ. ਸੁਰਿੰਦਰ ਸਿੰਘ ਗਿੱਲ ਅੱਜ ਕੱਲ੍ਹ ਭਾਰਤ ਦੌਰੇ ਤੇ ਆਏ ਹੋਏ ਹਨ। ਅੱਜ ਉਹ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਜਿੱਥੇ ਉਨ੍ਹਾਂ ਦਾ ਬੁੰਗਾ ਮਸਤੂਆਣਾ ਦੇ ਮੁਖੀ ਬਾਬਾ ਛੋਟਾ ਸਿੰਘ ਨੇ ਭਰਪੂਰ ਸਵਾਗਤ ਕੀਤਾ ਅਤੇ ਤਲਵੰਡੀ ਸਾਬੋ ਦੇ ਵਿਕਾਸ ਸਬੰਧੀ ਜਾਣਕਾਰੀ ਦਿੱਤੀ। ਉਪਰੰਤ ਬੀਬੀ ਬਲਜਿੰਦਰ ਕੌਰ ਐੱਮ ਐੱਲ ਏ ਆਪ ਦੀ ਆਮਦ ਤੇ ਉਨ੍ਹਾਂ ਦੀ ਰਿਹਾਇਸ਼ ਤੇ ਮਿਲੇ।
ਬੀਬਾ ਬਲਜਿੰਦਰ ਕੌਰ ਜਿੱਥੇ ਉਨ੍ਹਾਂ ਦੇ ਚਹੇਤੇ ਵਿਦਿਆਰਥੀਆਂ ਵਿੱਚੋਂ ਸਨ, ਉੱਥੇ ਉਨ੍ਹਾਂ ਤਲਵੰਡੀ ਸਾਬੋ ਸਬੰਧੀ ਵਿਚਾਰਾਂ ਕੀਤੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਸ਼ਕਤੀ ਵਿੱਚ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਦਮਦਮਾ ਸਾਹਿਬ ਨੂੰ ਜ਼ਿਲ੍ਹਾ ਬਣਾਉਣਗੇ ਤਾਂ ਜੋ ਇਤਿਹਾਸਤਕ ਸਥਾਨ ਤੇ ਚੌਥੇ ਤਖਤ ਦਾ ਬੋਲਬਾਲਾ ਪੂਰੇ ਸੰਸਾਰ ਵਿੱਚ ਹੋਵੇ। ਉਨ੍ਹਾਂ ਡਾ. ਗਿੱਲ ਪ੍ਰਿੰਸੀਪਲ ਨਾਲ ਪੁਰਾਣੀਆਂ ਯਾਦਾਂ ਦੀ ਸਾਂਝ ਪਾਈ ਅਤੇ ਅਮਰੀਕਾ ਜਾਣ ਦੀ ਦਿਲਚਸਪੀ ਜਤਾਈ। ਮੀਟਿੰਗ ਦੌਰਾਨ ਹੀ ਉਨ੍ਹਾਂ ਦੇ ਇੱਕ ਹੋਰ ਵਿਦਿਆਰਥੀ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਜੋ ਹੁਣੇ ਹੁਣੇ ਨਗਰ ਕੌਂਸਲ ਦੇ ਪ੍ਰਧਾਨ ਤਲਵੰਡੀ ਸਾਬੋ ਬਣੇ ਹਨ ਉਨ੍ਹਾਂ ਮਿਲਣ ਦੀ ਦਿਲਚਸਪੀ ਜਤਾਈ ਅਤੇ ਤਲਵੰਡੀ ਸਾਬੋ ਨੂੰ ਅਮਰੀਕਾ ਦੀ ਸਟੇਟ ਮੈਰੀਲੈਂਡ ਦੀ ਸਿਸਟਮ ਸਿਟੀ ਬਣਾਉਣ ਸਬੰਧੀ ਗੱਲਬਾਤ ਕਰਨ ਲਈ ਨਿਉਂਤਾ ਦਿੱਤਾ।
ਛੋਟੀ ਜਿਹੀ ਮਿਲਣੀ ਤੇ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਪੂਰੀ ਕੌਂਸਲ ਦੇ ਮਿਊਂਸੀਪਲ ਕਮਿਸ਼ਨਰਾਂ ਨੂੰ ਬੁਲਾਇਆ ਅਤੇ ਡਾ. ਗਿੱਲ ਨਾਲ ਇੱਕ ਘੰਟਾ ਮੀਟਿੰਗ ਕੀਤੀ, ਜਿਸ ਵਿੱਚ ਤਲਵੰਡੀ ਸਾਬੋ ਦੀ ਇਤਿਹਾਸਕ ਧਰਤੀ ਦੇ ਵਿਸ਼ੇਸ਼ ਰੁਤਬੇ ਸਬੰਧੀ ਵਿਚਾਰਾਂ ਕੀਤੀਆਂ। ਡਾ. ਗਿੱਲ ਨੇ ਕਿਹਾ ਕਿ ਦਮਦਮਾ ਸਾਹਿਬ ਲਈ ਉਹ ਸਮਰਪਿਤ ਹਨ।
ਉਪਰੋਕਤ ਮੀਟਿੰਗ ਦਾ ਸਿਲਸਿਲਾ ਸਤਿੰਦਰ ਸਿੰਘ ਥਾਣੇਦਾਰ ਜੋ ਉਨ੍ਹਾਂ ਦੇ ਵਿਦਿਆਰਥੀ ਹਨ ਉਨ੍ਹਾਂ ਨੇ ਨਿਭਾਈ ਹੈ। ਡਾ. ਗਿੱਲ ਨੇ ਕਿਹਾ ਕਿ ਉਹ ਪੰਜਾਬ ਪੂਰੇ ਦਾ ਦੌਰਾ ਕਰਨਗੇ ਅਤੇ ਪੰਜਾਬ ਸੂਬੇ ਸਬੰਧੀ ਬਿਹਤਰੀ ਦੇ ਮੁਜੱਸਮੇ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਤਾਂ ਜੋ ਪੰਜਾਬ ਦਾ ਭਵਿੱਖ ਉਜਵਲ ਹੋ ਸਕੇ।