08 May 2024

ਨੰਦ ਕੁਮਾਰ ਗੋਕਲਾਨੀ ਐੱਮ. ਪੀ. ਸਿੰਧ ਪਾਕਿਸਤਾਨ ਦਰਬਾਰ ਸਾਹਿਬ ਹੋਏ ਨਤਮਸਤਕ, ਕਮੇਟੀ ਵਲੋਂ ਸਨਮਾਨਿਤ

ਅੰਮ੍ਰਿਤਸਰ (ਡਾ. ਗਿੱਲ) – ਪਾਕਿਸਤਾਨ ਸਿੰਧ ਸੂਬੇ ਦੇ ਮੈਂਬਰ ਪਾਰਲੀਮੈਂਟ ਪਾਕਿਸਤਾਨ ਅੱਜ ਕੱਲ੍ਹ ਭਾਰਤ ਦੇ ਦੌਰੇ ਤੇ ਹਨ। ਉਨ੍ਹਾਂ ਨੇ ਆਪਣਾ ਸਫਰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨਤਮਸਤਕ ਹੋ ਕੇ ਸ਼ੁਰੂ ਕੀਤਾ। ਜਿੱਥੇ ਉਨ੍ਹਾਂ ਨੂੰ ਭਾਈ ਵਿਜੈ ਸਿੰਘ ਅਸਿਸਟੈਂਟ ਸਕੱਤਰ ਵਲੋਂ ਸਨਮਾਨਤ ਕੀਤਾ ਗਿਆ।
ਨੰਦ ਕੁਮਾਰ ਗੋਕਲਾਨੀ ਨੇ ਦੱਸਿਆ ਕਿ ਉਹ ਸਿੰਧ ਪ੍ਰਾਂਤ ਵਿੱਚ ਵੀ ਅਨੰਦ ਮੈਰਿਜ ਐਕਟ ਨੂੰ ਪਾਸ ਕਰਵਾਉਣਗੇ। ਇਸ ਸਬੰਧੀ ਉਨ੍ਹਾਂ ਜ਼ਿਕਰ ਕੀਤਾ ਕਿ ਪਾਕਿਸਤਾਨ ਸਿੱਖ ਕੌਂਸਲ ਦੇ ਚੇਅਰਮੈਨ ਸ੍ਰੀ ਰਮੇਸ਼ ਸਿੰਘ ਖਾਲਸਾ ਦਾ ਯੋਗ ਸਹਿਯੋਗ ਹੈ ਜਿਸ ਸਦਕਾ ਉਹ ਆਉਂਦੇ ਸੈਸ਼ਨ ਵਿੱਚ ਇਸ ਐਕਟ ਨੂੰ ਮਨਜ਼ੂਰ ਕਰਨ ਵਿੱਚ ਸਫਲ ਹੋਣਗੇ।ਉਨ੍ਹਾਂ ਦਰਬਾਰ ਸਾਹਿਬ ਨਤਮਸਤਕ ਹੁੰਦਿਆਂ ਦੱਸਿਆ ਕਿ ਮੈਨੂੰ ਇੱਥੇ ਨਤਮਸਤਕ ਹੋ ਕੇ ਬਹੁਤ ਹੀ ਸਕੂਨ ਅਤੇ ਸ਼ਾਂਤੀ ਪ੍ਰਾਪਤ ਹੋਈ ਹੈ। ਇੱਥੋਂ ਹੀ ਅਸ਼ੀਰਵਾਦ ਲਿਆ ਹੈ ਕਿ ਅਨੰਦ ਮੈਰਿਜ ਐਕਟ ਨੂੰ ਸਿੰਧ ਦੇ ਨਿਵਾਸੀਆਂ ਲਈ ਪਾਸ ਕਰਵਾ ਕੇ ਧੰਨਤਾ ਦਾ ਪਾਤਰ ਬਣਾਂਗਾ।
ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਮੁਲਕ ਭਾਵੇਂ ਦੋ ਹਨ ਪਰ ਸਾਡਾ ਪਿਆਰ, ਸਤਿਕਾਰ ਅਤੇ ਸਹਿਯੋਗ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਫੁਰਮਾਇਆ ਸੀ, 'ਅਵੱਲ ਅਲੱਹਾ ਨੂਰ ਉਪਾਇਆ ਕੁਦਰਤ  ਕੇ ਸਭ ਬੰਦੇ'। ਅਸੀਂ ਹਮੇਸ਼ਾ ਗੁਰੂਆਂ ਦੀਆਂ ਸਿੱਖਿਆਵਾਂ ਅਨੁਸਾਰ ਵਿਚਰਦੇ ਹਾਂ ਅਤੇ ਗੁਰੂਆਂ ਤੋਂ ਹੀ ਸੇਧ ਲੈਂਦੇ ਹਾਂ।
 

More in ਜੀਵਨ ਮੰਤਰ

ਬਠਿੰਡਾ (ਗਿੱਲ) - ਡਾ. ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਅਮਰੀਕਾ ਜੋ ਅੱਜ...
* ਅਮਰੀਕਾ ਦੀ ਅਜ਼ਾਦੀ ਦਿਵਸ ਤੇ ਚਾਰ ਜਰਨਲਿਸਟ ਸਨਮਾਨਿਤ ਵਾਸ਼ਿੰਗਟਨ ਡੀ....
* ਰਾਸ਼ਟਰੀ ਪ੍ਰੇਡ ਦੀ ਸਮੀਖਿਆ ਮੀਟਿੰਗ 30 ਜੂਨ 6.30 ਵਜੇ ਫਲੇਅਰ ਆਫ ਇੰਡੀਆ ਰੈਸਟੋਰੈਂਟ...
* ਡਾ. ਐੱਸ. ਪੀ. ਸਿੰਘ ਉਬਰਾਏ ਫਾਊਂਡਰ ਸਰਬੱਤ ਦਾ ਭਲਾ ਤੇ ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ...
ਸ੍ਰੀ ਨਨਕਾਣਾ ਸਾਹਿਬ (ਸੁਰਿੰਦਰ ਗਿੱਲ) - ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼ਹੀਦ ਸੰਤ...
ਸਰ੍ਹੀ (ਗਗਨ ਦਮਾਮਾ ਬਿਓਰੋ) - ਅਮਰੀਕਾ ਵਸਦੇ ਪ੍ਰਸਿੱਧ ਪੱਤਰਕਾਰ, ਕਹਾਣੀਕਾਰ, ਨਾਵਲਕਾਰ ਬਲਦੇਵ...
ਮੈਰੀਲੈਂਡ (ਗਗਨ ਦਮਾਮਾ ਬਿਓਰੋ) – ਹਿੰਦੂ ਮੰਦਰ ਕੋਲੰਬੀਆ ਦੀ ਬਿਹਤਰੀ ਲਈ ਕ੍ਰਿਸ਼ਨਾ...
ਐਡਮਿੰਟਨ (ਗਗਨ ਦਮਾਮਾ ਬਿਓਰੋ) - ਸਵੇਂਟ ਹਨਸੇਨ ਪਬਲਿਕ ਸਕੂਲ ਐਡਮਿੰਟਨ ਕੈਨੇਡਾ...
*ਉੱਘੇ ਵਪਾਰੀਆਂ ਨੇ ਕੀਤੇ ਆਪਣੀ ਕਾਮਯਾਬੀ ਦੇ ਨੁਕਤੇ ਸਾਂਝੇ ਮੈਰੀਲੈਂਡ...
ਮੈਰੀਲੈਂਡ (ਗਗਨ ਦਮਾਮਾ ਬਿਓਰੋ) – ਸਿੱਖਸ ਆਫ ਅਮਰੀਕਾ ਸੰਸਥਾ ਦੀ ਭਰਵੀਂ ਮੀਟਿੰਗ...
ਹਿਊਸਟਨ (ਗਗਨ ਦਮਾਮਾ ਬਿਓਰੋ) - 125 ਤੋਂ ਵੱਧ ਸਿੱਖ ਭਾਈਚਾਰੇ ਦੇ ਮੈਂਬਰ ਗੁਰੂ ਨਾਨਕ...
Home  |  About Us  |  Contact Us  |  
Follow Us:         web counter