ਰਮੇਸ਼ ਸਿੰਘ ਖਾਲਸਾ ਤੇ ਨਾਨਕ ਰਾਮ ਦਾ ਕੀਰਤਨੀ ਜਥਾ ਨਨਕਾਣਾ ਸਾਹਿਬ ਕਮੇਟੀ ਵਲੋਂ ਸਨਮਾਨਿਤ
ਨਨਕਾਣਾ ਸਾਹਿਬ (ਗਿੱਲ) – ਰਮੇਸ਼ ਸਿੰਘ ਖਾਲਸਾ ਜਿਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਨਨਕਾਣਾ ਸਾਹਿਬ ਗੁਰੂਘਰ ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਪ੍ਰਬੰਧਕਾਂ ਦਾ ਕਹਿਣਾ ਸੀ ਕਿ ਰਮੇਸ਼ ਸਿੰਘ ਖਾਲਸਾ ਪਾਕਿਸਤਾਨ ਸਿੱਖ ਕੌਂਸਲ ਦੀ ਅਗਵਾਈ ਹੇਠ ਪਾਕਿਸਤਾਨ ਸਿੱਖਾਂ ਦਾ ਬਹੁਤ ਖਿਆਲ ਰੱਖਦੇ ਹਨ। ਉਨ੍ਹਾਂ ਦੀ ਹਰ ਮੁਸ਼ਕਲ ਨੂੰ ਹੱਲ ਕਰਨ ਅਤੇ ਕਰਵਾਉਣ ਵਿੱਚ ਉਨ੍ਹਾਂ ਦਾ ਅਥਾਹ ਯੋਗਦਾਨ ਹੈ। ਉਨ੍ਹਾਂ ਵਲੋਂ ਕੀਤੀ ਜਾ ਰਹੀ ਸੇਵਾ ਤੋਂ ਹਰੇਕ ਪਾਕਿਸਤਾਨ ਸਿੱਖ ਵਾਕਫ ਹੈ। ਜਿੱਥੇ ਉਹ ਸਿੰਧ ਸੂਬੇ ਵਿੱਚ ਅਨੰਦ ਮੈਰਿਜ ਐਕਟ ਪਾਸ ਕਰਵਾਉਣ ਲਈ ਜੋਰ ਲਗਾ ਰਹੇ ਹਨ, ਉੱਥੇ ਉਹ ਧਾਰਮਿਕ ਤੌਰ ਤੇ ਵੀ ਅਥਾਹ ਸੇਵਾ ਨਿਭਾਅ ਰਹੇ ਹਨ, ਜਿਸ ਕਰਕੇ ਉਹ ਸਨਮਾਨ ਦੇ ਭਾਗੀਦਾਰ ਹਨ।
ਨਾਨਕ ਰਾਮ ਪਾਕਿਸਤਾਨ ਦੇ ਬਹੁਤ ਹੀ ਉੱਘੇ ਕੀਰਤਨੀਏ ਹਨ ਜੋ ਨਾਨਕ ਨਾਮ ਲੇਵਾ ਵਿੱਚ ਪੂਰਨ ਲੀਨ ਹਨ। ਉਨ੍ਹਾਂ ਵਲੋਂ ਦੋ ਦਿਨ ਕੀਰਤਨ ਦੀ ਸੇਵਾ ਨਨਕਾਣਾ ਸਾਹਿਬ ਨਿਭਾਈ ਜਿੱਥੇ ਸੰਗਤਾਂ ਵਲੋਂ ਉਨ੍ਹਾਂ ਦੇ ਕੀਰਤਨ ਦਾ ਪੂਰਾ ਲਾਹਾ ਲਿਆ। ਉਨ੍ਹਾਂ ਵਲੋਂ ਨਿਭਾਈਆਂ ਕੀਰਤਨ ਦੀਆਂ ਸੇਵਾਵਾਂ ਕਰਕੇ ਨਨਕਾਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਰਮੇਸ਼ ਸਿੰਘ ਖਾਲਸਾ ਦੇ ਨਾਲ ਨਾਲ ਨਾਨਕ ਰਾਮ ਅਤੇ ਉਨ੍ਹਾਂ ਦੇ ਜਥੇ ਦਾ ਵੀ ਸਨਮਾਨ ਕੀਤਾ। ਦੋਹਾਂ ਸਖਸ਼ੀਅਤਾਂ ਵਲੋਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਏਸੇ ਤਰ੍ਹਾਂ ਸੇਵਾ ਨਿਭਾਉਣ ਦਾ ਵਚਨ ਵੀ ਦੁਹਰਾਇਆ।
More in ਜੀਵਨ ਮੰਤਰ
ਅੰਮ੍ਰਿਤਸਰ-ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ...
ਅੰਮ੍ਰਿਤਸਰ- ਸਾਲ 2015 ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫ਼ੀ ਦੇਣ ਦੇ...
ਚੰਡੀਗੜ੍ਹ-ਪੰਜਾਬ ਦੀ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨੇ ਦਸਤਕ ਦੇ ਦਿੱਤੀ ਹੈ। ਸਰਹੱਦੀ ਪਿੰਡਾਂ...
ਜਲੰਧਰ-ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ’ਚ ਜ਼ਿਮਨੀ ਚੋਣ ਲਈ ਵੋਟਾਂ 10 ਜੁਲਾਈ ਨੂੰ ਪੈਣਗੀਆਂ।...
ਚੰਡੀਗੜ੍ਹ- ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਬਾਅਦ ਅੱਜ ਪ੍ਰੀ-ਮੌਨਸੂਨ ਨੇ ਪੰਜਾਬ...
ਬਠਿੰਡਾ (ਗਿੱਲ) - ਡਾ. ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਅਮਰੀਕਾ ਜੋ ਅੱਜ...
* ਅਮਰੀਕਾ ਦੀ ਅਜ਼ਾਦੀ ਦਿਵਸ ਤੇ ਚਾਰ ਜਰਨਲਿਸਟ ਸਨਮਾਨਿਤ
ਵਾਸ਼ਿੰਗਟਨ ਡੀ....
* ਰਾਸ਼ਟਰੀ ਪ੍ਰੇਡ ਦੀ ਸਮੀਖਿਆ ਮੀਟਿੰਗ 30 ਜੂਨ 6.30 ਵਜੇ ਫਲੇਅਰ ਆਫ ਇੰਡੀਆ ਰੈਸਟੋਰੈਂਟ...
* ਡਾ. ਐੱਸ. ਪੀ. ਸਿੰਘ ਉਬਰਾਏ ਫਾਊਂਡਰ ਸਰਬੱਤ ਦਾ ਭਲਾ ਤੇ ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ...
ਸ੍ਰੀ ਨਨਕਾਣਾ ਸਾਹਿਬ (ਸੁਰਿੰਦਰ ਗਿੱਲ) - ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼ਹੀਦ ਸੰਤ...
ਸਰ੍ਹੀ (ਗਗਨ ਦਮਾਮਾ ਬਿਓਰੋ) - ਅਮਰੀਕਾ ਵਸਦੇ ਪ੍ਰਸਿੱਧ ਪੱਤਰਕਾਰ, ਕਹਾਣੀਕਾਰ, ਨਾਵਲਕਾਰ ਬਲਦੇਵ...
ਮੈਰੀਲੈਂਡ (ਗਗਨ ਦਮਾਮਾ ਬਿਓਰੋ) – ਹਿੰਦੂ ਮੰਦਰ ਕੋਲੰਬੀਆ ਦੀ ਬਿਹਤਰੀ ਲਈ ਕ੍ਰਿਸ਼ਨਾ...