ਨਿਊਯਾਰਕ (ਗਿੱਲ) – ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ ਅੰਤਰ-ਰਾਸ਼ਟਰੀ ਸੰਸਥਾ ਵਲੋਂ 'ਹੌਲੀਡੇ ਡਿਨਰ' ਦਾ ਆਯੋਜਨ ਜਿਯੂਲ ਆਫ ਇੰਡੀਆ ਦੇ ਰੈਸਟੋਰੈਂਟ ਸਿਲਵਰ ਸਪ੍ਰਿੰਗ ਵਿਖੇ ਕੀਤਾ ਗਿਆ। ਜਿੱਥੇ ਸਾਂਝੇ ਤੌਰ ਤੇ ਭਾਰਤੀ ਅਮਰੀਕਨਾਂ ਨੇ ਹੁੰਮ ਹੁਮਾ ਕੇ ਹਿੱਸਾ ਲਿਆ। ਇਸ ਡਿਨਰ ਪਾਰਟੀ ਦਾ ਮੁੱਖ ਮਕਸਦ ਜਨਵਰੀ 2018 ਦੇ ਗਣਤੰਤਰ ਸਮਾਗਮ ਨੂੰ ਹੁਲਾਰਾ ਦੇਣਾ ਸੀ। ਵੱਖ-ਵੱਖ ਕਲਚਰਲ ਆਈਟਮਾਂ ਜਿਸ ਵਿੱਚ ਗੀਤ, ਦੋਗਾਣਾ, ਲਤੀਫੇ ਅਤੇ ਸ਼ੇਅਰੋ ਸ਼ਾਇਰੀ ਨੇ ਹਾਜ਼ਰੀਨ ਦਾ ਖੂਬ ਮਨ ਮੋਹਿਆ। ਅਰੁਨਦਿਤੀ ਗੋਸਵਾਮੀ ਮਿਸਜ਼ ਗੁਪਤਾ, ਸੁਰੇਸ਼ ਗੁਪਤਾ, ਹਰਜੀਤ ਸਿੰਘ ਹੁੰਦਲ, ਸਾਜਿਦ ਤਰਾਰ, ਅਬਦੁਲਾ ਅਬਦੁਲਾ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਅੰਜਨਾ ਬਰੋਡਰੀ, ਹੇਮੰਤ, ਗੋਸਵਾਮੀ ਅਤੇ ਕੁਝ ਮਹਿਮਾਨਾਂ ਨੇ ਇਸ ਰਾਤਰੀ ਭੋਜ ਨੂੰ ਕਲਚਰਲ ਆਈਟਮਾਂ ਪੇਸ਼ ਕਰਕੇ ਖੂਬਸੂਰਤ ਬਣਾਇਆ।
ਜ਼ਿਕਰਯੋਗ ਹੈ ਕਿ ਤਬੋਲਾ ਦੀ ਖੇਡ ਦੇ ਇਨਾਮਾਂ ਅਤੇ ਇਸ ਨੂੰ ਖਿਡਾਉਣ ਵਾਲੀ ਸੋਨੀਆ ਸਿੰਘ ਨੇ ਬਾਕਮਾਲ ਕੀਤਾ ਜੋ ਪ੍ਰਸ਼ੰਸਾਯੋਗ ਸੀ। ਇਸ ਰਾਤਰੀ ਭੋਜ ਦੇ ਮਹਿਮਾਨ ਜਸਦੀਪ ਸਿੰਘ ਜੱਸੀ, ਸਾਜਿਦ ਤਰਾਰ ਜੋ ਟਰੰਪ ਟੀਮ ਦੇ ਪ੍ਰਮੁੱਖ ਆਗੂ ਹਨ, ਉਨ੍ਹਾਂ ਨੇ ਪਰਿਵਾਰਾਂ ਸਮੇਤ ਸ਼ਾਮਲ ਹੋ ਕੇ ਇਸ ਸਮਾਗਮ ਦੀ ਖੂਬ ਰੌਣਕ ਵਧਾਈ ਹੈ। ਇਸ ਸਮਾਗਮ ਨੇ ਜਿੱਥੇ ਭਵਿੱਖ ਦੇ ਸਮਾਗਮ ਨੂੰ ਹੁਲਾਰਾ ਦਿੱਤਾ, ਉੱਥੇ ਆਪਸੀ ਪ੍ਰੇਮ ਪਿਆਰ ਅਤੇ ਐੱਨ ਸੀ ਏ ਆਈ ਏ ਨੂੰ ਮਜ਼ਬੂਤੀ ਵੱਲ ਵਧਾਇਆ ਹੈ। ਸਮੁੱਚੇ ਤੌਰ ਤੇ ਇਸ ਸਮਾਗਮ ਵਿੱਚ ਪੰਜਾਹ ਪਰਿਵਾਰਾਂ ਨੇ ਹਾਜ਼ਰੀ ਭਰਕੇ ਇਸ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਗਾਏ। ਰੇਨੂਕਾ ਮਿਸ਼ਰਾ, ਡਾ. ਗਿੱਲ, ਸ਼ੰਮੀ ਸਿੰਘ, ਅਰਨੁਨਿਧੀ ਤੇ ਗੋਸਵਾਮੀ ਨੇ ਇਸ ਦੀ ਕਾਮਯਾਬੀ ਵਿੱਚ ਅਥਾਹ ਯੋਗਦਾਨ ਪਾਇਆ। ਪਵਨ ਬੈਜਵਾੜਾ, ਸੁਰੇਸ਼ ਗੁਪਤਾ, ਪ੍ਰਭਜੋਤ ਸਿੰਘ ਕੋਹਲੀ, ਕੁਲਵਿੰਦਰ ਫਲੋਰਾ ਮੀਡੀਆ ਡਾਇਰੈਕਟਰ ਵਲੋਂ ਇਸ ਸਮਾਗਮ ਨੂੰ ਪ੍ਰੇਰਨਾ ਸ੍ਰੋਤ ਬਣਾ ਦਿੱਤਾ। ਅਨੰਦ ਪੁਜਾਰੀ ਵਲੋਂ ਵਧੀਆ ਤਰਕਰੀਆ ਨਾਲ ਹਰੇਕ ਦਾ ਮਨ ਮੋਹਿਆ।
ਸਮੁੱਚੇ ਤੌਰ ਤੇ ਇਹ ਸਮਾਗਮ ਇੱਕ ਮੀਲ ਪੱਥਰ ਸਾਬਤ ਹੋਇਆ ਜਿਸ ਦੇ ਅੰਤਿਮ ਪਲਾ ਤੇ ਖੂਬ ਭੰਗੜੇ ਅਤੇ ਨਾਚ ਕਰਕੇ ਇਸ ਸਮਾਗਮ ਦੀ ਖੁਸ਼ੀ ਮਨਾਈ ਗਈ। ਧੰਨਵਾਦ ਦੇ ਖੂਬਸੂਰਤ ਸ਼ਬਦ ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਪੇਸ਼ ਕੀਤੇ ਗਏ। ਭਵਿੱਖ ਵਿੱਚ ਇਸੇ ਤਰ੍ਹਾਂ ਸਾਥ ਦੇਣ ਦਾ ਵਾਦਾ ਦੁਹਰਾਇਆ। ਇਸ ਸਮਾਗਮ ਦੀ ਯਾਦ ਕਈ ਦਿਨ ਯਾਦਾਂ ਦਾ ਸਹਾਰਾ ਬਣ ਹਰੇਕ ਦੇ ਦਿਲ ਨੂੰ ਟੁੰਬਣ ਦਾ ਅਵਸਰ ਪ੍ਰਦਾਨ ਕਰਦੀ ਰਹੇਗੀ ਤੇ ਹਮੇਸ਼ਾ ਨਜ਼ਰ ਆਵੇਗਾ ਕਿ ਇਹ ਇਕੱਠ ਭਵਿੱਖ ਦੇ ਸਮਾਗਮ ਦੀ ਰੌਣਕ ਨੂੰ ਵਧਾਉਣ ਵਿੱਚ ਅਹਿਮ ਰੋਲ ਅਦਾ ਕਰੇਗਾ।ਹੋਰਨਾਂ ਤੋਂ ਇਲਾਵਾ ਅਮਰ ਸਿੰਘ, ਗੁਰਚਰਨ ਸਿੰਘ, ਮਨਿੰਦਰ ਸੇਠੀ, ਬਲਜਿੰਦਰ ਸ਼ੰਮੀ, ਤੇ ਪ੍ਰਮੁਖ ਬੀਬੀਆਂ ਵੱਲੋਂ ਅਹਿਮ ਰੋਲ ਅਦਾ ਕੀਤਾ।