08 May 2024

ਅਮਰੀਕਾ ਦੇ ਸਿੱਖ ਐਸੋਸੀਏਸ਼ਨ ਗੁਰੂਘਰ ਵਿੱਚ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਮੈਰੀਲੈਂਡ (ਗਿੱਲ/ ਫਲੌਰਾ) – ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਹਰ ਸਾਲ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਧਾਰਮਿਕ ਰਹੁਰੀਤਾਂ ਨਾਲ ਮਨਾਉਂਦੀ ਹੈ, ਇਸ ਵਾਰ ਇਸ ਦਿਹਾੜੇ ਜਿੱਥੇ ਕੀਰਤਨ, ਕਥਾ ਵਾਚਕਾਂ ਅਤੇ ਪ੍ਰਚਾਰਕਾਂ ਵਲੋਂ ਬਾਬਾ ਬੁੱਢਾ ਜੀ ਦੇ ਧਰਮ ਫਲਸਫੇ ਤੋਂ ਇਲਾਵਾ ਉਨ੍ਹਾਂ ਦੀ ਬਾਬੇ ਨਾਨਕ ਨਾਲ ਮਿਲਣੀ ਤੋਂ ਲੈ ਕੇ ਅਠਵੇਂ ਪਾਤਸ਼ਾਹ ਤੱਕ ਦੀਆਂ ਮਿਲਣੀਆਂ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਦਰਸਾਇਆ ਗਿਆ। ਉਨ੍ਹਾਂ ਨੇ ਪਹਿਲੇ ਗ੍ਰੰਥੀ ਵਜੋਂ ਨਿਭਾਈ ਅਦੁੱਤੀ ਸੇਵਾ ਜੀਵਨ ਜਾਚ ਦਾ ਆਗਾਜ਼ ਕਰਦੀ ਹੈ। ਉੱਥੇ ਉਨ੍ਹਾਂ ਵਲੋਂ ਛੇ ਗੁਰੂ ਸਾਹਿਬਾਂ ਨੂੰ ਗੁਰਗੱਦੀ ਬਖਸ਼ ਕੇ ਸਿੱਖ ਕੌਮ ਵਿੱਚ ਅਜਿਹਾ ਇਤਿਹਾਸ ਸਿਰਜਿਆ ਹੈ ਜਿਸ ਦੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ।
ਜ਼ਿਕਰਯੋਗ ਹੈ ਕਿ ਭਾਵੇਂ ਇਤਿਹਾਸ ਗਵਾਹ ਹੈ ਕਿ ਉਨ੍ਹਾਂ ਦੀ ਉਮਰ ਦਾ ਕੋਈ ਸਾਨੀ ਨਹੀਂ ਬਣ ਸਕਿਆ ਕਿਉਂਕਿ ਉਨ੍ਹਾਂ ਤੋਂ ਸੇਧ ਅੱਠ ਗੁਰੂਆਂ ਨੇ ਲਈ ਸੀ। ਬਾਬਾ ਬੁੱਢਾ ਜੀ ਦੇ ਬਚਨ ਸੱਚ ਦੀ ਬਿਰਥਾ ਸਨ ਅਤੇ ਉਨ੍ਹਾਂ ਦੀ ਸੰਗਤ ਗੁਰੂ ਕ੍ਰਿਪਾ ਵਾਲੀ ਸੀ। ਜਿੱਥੇ ਸੰਗਤਾਂ ਵਲੋਂ ਉਨ੍ਹਾਂ ਦੇ ਜਨਮ ਦਿਹਾੜੇ ਅਤੇ ਉਨ੍ਹਾਂ ਦੀਆਂ ਸਾਖੀਆਂ ਦਾ ਅਨੰਦ ਮਾਣਿਆ,ਉੱਥੇ ਸੇਵਾ ਸੁਸਾਇਟੀ ਵਲੋਂ ਕੀਤੇ ਪ੍ਰਬੰਧ ਵੀ ਸ਼ਲਾਘਾਯੋਗ ਸਨ।
ਇੱਥੇ ਇਹ ਦੱਸਣਾ ਵਾਜਬ ਹੈ ਕਿ ਕਥਾਵਾਚਕ ਭਾਈ ਕੁਲਵੰਤ ਸਿੰਘ ਉਤਰਖੰਡ ਨੇ ਕਿਹਾ ਕਿ ਪ੍ਰਬੰਧਕਾਂ ਨੂੰ ਗ੍ਰੰਥੀ ਤੇ ਅੰਗਰੇਜ਼ੀ ਨਹੀਂ ਥੋਪਣੀ ਚਾਹੀਦੀ, ਸਗੋਂ ਵਿਦਿਆਰਥੀਆਂ ਨੂੰ ਪੰਜਾਬੀ ਵਿੱਚ ਪ੍ਰਪੱਕ ਕਰਕੇ ਵਿਦੇਸ਼ਾਂ ਵਿੱਚ ਸਿੱਖੀ ਸਬੰਧੀ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂਘਰ ਬਹੁਤ ਬਣ ਗਏ ਹਨ । ਹੁਣ ਸੇਵਾ ਕੇਂਦਰ, ਬਿਰਧ ਆਸ਼ਰਮ, ਸਿੱਖ ਅਜਾਇਬਘਰ ਤੇ ਸਕੂਲ ਖੋਲ੍ਹਣੇ ਚਾਹੀਦੇ ਹਨ। ਉਂਨਾਂ ਗੁਰੂ ਘਰ ਵਿੱਚ ਚਲਾਏ ਜਾ ਰਹੇ ਖਾਲਸਾ ਪੰਜਾਬੀ ਸਕੂਲ ਦੀ ਸ਼ਲਾਘਾ ਕੀਤੀ ।ਉਂਨਾਂ  ਕਿਹਾ ਕਿ ਸੰਗਤਾਂ ਦਾ ਇਹ ਸਕੂਲ ਸਰਮਾਇਆ ਹੈ ਜੋ ਮਨੁੱਖਤਾ ਦੇ ਭਲੇ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਪ੍ਰਬੰਧਕਾ ਤੇ ਸੰਗਤਾਂ ਨੂੰ ਇਸ ਦਾ ਲਾਹਾ ਵੱਧ ਤੋਂ ਵੱਧ ਲੈਣਾ ਚਾਹੀਦਾ ਹੈ ਕਿਉਂਕਿ ਜਿਸ ਬੱਚੇ ਨੂੰ ਪੰਜਾਬੀ ਨਹੀਂ ਆਉਂਦੀ ਸਮਝੋ ਉਹ ਤੁਹਾਡੇ ਤੋਂ ਏਨਾ ਦੂਰ ਚਲਾ ਜਾਏਗਾ ਕਿ ਤੁਸੀਂ ਪਛਤਾਵੇ ਦੀ ਅੱਗ ਵਿੱਚ ਝੁਲ਼ਸ ਕਿ ਰਹਿ ਜਾਓਗੇ । ਅਪਨੇ ਬਚਿਆਂ ਨੂੰ ਪੰਜਾਬੀ ਸਿਖਾਉਣ ਲਈ ਅਪਨੇ ਖਾਲਸਾ ਸਕੂਲ ਵਿੱਚ ਬੱਚੇ ਪੜਾਉ ਤੇ ਪੰਜਾਬੀ ਵਿੱਚ ਪਰਪੱਕ ਬਣਾਉ। ਬੱਚੇ ਬਿਰਧ ਅਵਸਥਾ ਵਿੱਚ ਤੁਹਾਡੀ ਸੇਵਾ ਵੀ ਕਰਨਗੇ ਤੇ ਅਪਨੇ ਵਿਰਸੇ ਤੇ ਵਿਰਾਸਤ ਨਾਲ ਜੁੜੇ ਵੀ ਰਹਿਣਗੇ। ਤੁਹਾਡਾ ਭਵਿਖ ਤੁਹਾਡੇ ਅਪਨੇ ਹੱਥ ਵਿੱਚ ਹੈ। ਸਕੂਲ ਨੂੰ ਸਹਿਯੋਗ ਦਿਉ ਤੇ ਬਚਿਆਂ ਨੂੰ ਸਮੇਂ ਦਾ ਹਾਣੀ ਬਣਾਉ। ਇਸ ਸਮਾਗਮ ਦਾ ਅਨੰਦ ਲੈਣ ਲਈ ਸੰਗਤਾਂ ਨੇ ਦੂਰ ਦੁਰਾਡੇ ਤੋਂ ਆ ਕੇ ਹਾਜ਼ਰੀ ਲਗਵਾਈ ਅਤੇ ਬਾਣੀ ਦਾ ਲਾਹਾ ਲਿਆ। ਸਮੁੱਚੇ ਤੌਰ ਤੇ ਸਮਾਗਮ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ।

More in ਜੀਵਨ ਮੰਤਰ

ਬਠਿੰਡਾ (ਗਿੱਲ) - ਡਾ. ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਅਮਰੀਕਾ ਜੋ ਅੱਜ...
* ਅਮਰੀਕਾ ਦੀ ਅਜ਼ਾਦੀ ਦਿਵਸ ਤੇ ਚਾਰ ਜਰਨਲਿਸਟ ਸਨਮਾਨਿਤ ਵਾਸ਼ਿੰਗਟਨ ਡੀ....
* ਰਾਸ਼ਟਰੀ ਪ੍ਰੇਡ ਦੀ ਸਮੀਖਿਆ ਮੀਟਿੰਗ 30 ਜੂਨ 6.30 ਵਜੇ ਫਲੇਅਰ ਆਫ ਇੰਡੀਆ ਰੈਸਟੋਰੈਂਟ...
* ਡਾ. ਐੱਸ. ਪੀ. ਸਿੰਘ ਉਬਰਾਏ ਫਾਊਂਡਰ ਸਰਬੱਤ ਦਾ ਭਲਾ ਤੇ ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ...
ਸ੍ਰੀ ਨਨਕਾਣਾ ਸਾਹਿਬ (ਸੁਰਿੰਦਰ ਗਿੱਲ) - ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼ਹੀਦ ਸੰਤ...
ਸਰ੍ਹੀ (ਗਗਨ ਦਮਾਮਾ ਬਿਓਰੋ) - ਅਮਰੀਕਾ ਵਸਦੇ ਪ੍ਰਸਿੱਧ ਪੱਤਰਕਾਰ, ਕਹਾਣੀਕਾਰ, ਨਾਵਲਕਾਰ ਬਲਦੇਵ...
ਮੈਰੀਲੈਂਡ (ਗਗਨ ਦਮਾਮਾ ਬਿਓਰੋ) – ਹਿੰਦੂ ਮੰਦਰ ਕੋਲੰਬੀਆ ਦੀ ਬਿਹਤਰੀ ਲਈ ਕ੍ਰਿਸ਼ਨਾ...
ਐਡਮਿੰਟਨ (ਗਗਨ ਦਮਾਮਾ ਬਿਓਰੋ) - ਸਵੇਂਟ ਹਨਸੇਨ ਪਬਲਿਕ ਸਕੂਲ ਐਡਮਿੰਟਨ ਕੈਨੇਡਾ...
*ਉੱਘੇ ਵਪਾਰੀਆਂ ਨੇ ਕੀਤੇ ਆਪਣੀ ਕਾਮਯਾਬੀ ਦੇ ਨੁਕਤੇ ਸਾਂਝੇ ਮੈਰੀਲੈਂਡ...
ਮੈਰੀਲੈਂਡ (ਗਗਨ ਦਮਾਮਾ ਬਿਓਰੋ) – ਸਿੱਖਸ ਆਫ ਅਮਰੀਕਾ ਸੰਸਥਾ ਦੀ ਭਰਵੀਂ ਮੀਟਿੰਗ...
ਹਿਊਸਟਨ (ਗਗਨ ਦਮਾਮਾ ਬਿਓਰੋ) - 125 ਤੋਂ ਵੱਧ ਸਿੱਖ ਭਾਈਚਾਰੇ ਦੇ ਮੈਂਬਰ ਗੁਰੂ ਨਾਨਕ...
Home  |  About Us  |  Contact Us  |  
Follow Us:         web counter