ਮੈਰੀਲੈਂਡ (ਗ.ਦ.) – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ ਅਮਰੀਕਾ ਦਾ ਅਜਿਹਾ ਗੁਰਦੁਆਰਾ ਹੈ ਜਿੱਥੇ ਕਦੇ ਵੀ ਚੋਣ ਨਹੀਂ ਹੋਈ। ਸਗੋਂ ਸਰਬਸੰਮਤੀ ਨਾਲ ਚੋਣ ਕਰਕੇ ਪ੍ਰਬੰਧਕ ਬਣਾਏ ਜਾਂਦੇ ਹਨ। ਭਾਵੇਂ ਪ੍ਰਬੰਧਕਾਂ ਦੀ ਤਬਦੀਲੀ ਵਿਸਾਖੀ ਦੇ ਦਿਹਾੜੇ ਤੇ ਹੋਣ ਦੀ ਪ੍ਰਕਿਰਿਆ ਹੁੰਦੀ ਹੈ ਪਰ ਕੁਝ ਇੱਕ ਪ੍ਰਬੰਧਕਾਂ ਦੀ ਦੌੜ ਵਿੱਚ ਇੱਕ ਦੂਜੇ ਤੋਂ ਅੱਗੇ ਨਿਕਲਣ ਲਈ ਨਿੱਤ ਮੀਟਿੰਗਾਂ ਦਾ ਸਿਲਸਿਲਾ ਕਰਕੇ ਜੋਰ ਅਜਮਾਇਸ਼ੀ ਕਰਦੇ ਆਮ ਵੇਖੇ ਜਾਂਦੇ ਹਨ। ਪਰ ਅੰਤ ਵਿੱਚ ਸਭ ਇਕਜੁਟ ਬੈਠ ਕੇ ਇੱਕ ਦੂਜੇ ਦੇ ਪਾਸੇ ਨੂੰ ਭਾਂਪਦੇ ਹੋਏ ਫੈਸਲੇ ਨੂੰ ਅੰਤਿਮ ਰੂਪ ਦੇਣ ਵਿੱਚ ਕਾਮਯਾਬ ਹੋ ਜਾਂਦੇ ਹਨ।
ਸੋ ਇਸ ਵਾਰ ਸਰਬਸੰਮਤੀ ਨਾਲ ਸਰਬਜੀਤ ਸਿੰਘ ਢਿੱਲੋਂ ਉਰਫ ਛੱਬੀ ਢਿੱਲੋਂ ਚੇਅਰਮੈਨ, ਮਨਜੀਤ ਸਿੰਘ ਕੈਰੋਂ ਨੂੰ ਪ੍ਰਧਾਨ, ਗੁਰਦੇਵ ਸਿੰਘ ਗੋਤੜਾ ਨੂੰ ਉੱਪ ਪ੍ਰਧਾਨ, ਮਾਸਟਰ ਧਰਮਪਾਲ ਸਿੰਘ ਨੂੰ ਸਕੱਤਰ, ਰਮਿੰਦਰ ਕੌਰ ਨੂੰ ਕੈਸ਼ੀਅਰ ਅਤੇ ਕੇ ਕੇ ਸੱਧੂ ਨੂੰ ਪੀ. ਆਰ. ਚ. ਐਲਾਨ ਦਿੱਤਾ ਗਿਆ ਹੈ। ਜੋ ਅਗਲੇ ਕੁਝ ਦਿਨਾਂ ਵਿੱਚ ਆਪਣਾ ਕਰਜ ਭਾਗ ਸੰਭਾਲ ਲੈਣਗੇ। ਇਨ੍ਹਾਂ ਦੇ ਨਾਲ ਹੀ ਜੀਤ ਸਿੰਘ ਨੂੰ ਉੱਪ ਚੇਅਰਮੈਨ, ਡਾ. ਰਾਜਵੰਤ ਕੌਰ ਗਿੱਲ ਨੂੰ ਅਸਿਸਟੈਂਟ ਸੈਕਟਰੀ ਅਤੇ ਅਵਨਾਸ਼ ਕੌਰ ਨੂੰ ਅਸਿਸਟੈਂਟ ਪੀ ਆਰ ਓ ਵਜੋਂ ਅਹੁਦੇ ਦਿੱਤੇ ਗਏ ਹਨ। ਆਸ ਕੀਤੀ ਜਾ ਰਹੀ ਹੈ ਕਿ ਇਹ ਕਮੇਟੀ ਕੁਝ ਨਵਾਂ ਕਰਕੇ ਸੰਗਤਾਂ ਨੂੰ ਦਿਖਾਵੇਗੀ ਜਿਸ ਦੀ ਆਸ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ।