ਬਸੰਤ ਕੀਰਤਨ ਦਰਬਾਰ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ
ਮੈਰੀਲੈਂਡ (ਗਿੱਲ) - ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਸੰਤ ਕੀਰਤਨ ਦਰਬਾਰ ਭਾਈ ਸਵਿੰਦਰ ਸਿੰਘ ਵਲੋਂ ਵੱਡੇ ਪੱਧਰ 'ਤੇ ਅਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਨਾਮੀ ਕੀਰਤਨੀਏ ਹਿੱਸਾ ਲੈ ਰਹੇ ਹਨ। ਜਿੱਥੇ ਇਸ ਕੀਰਤਨ ਦਰਬਾਰ ਸਬੰਧੀ ਸੰਗਤਾਂ ਵਿੱਚ ਉਤਸ਼ਾਹ ਹੈ, ਉੱਥੇ ਇਸ ਨੂੰ ਮਨਾਉਣ ਲਈ ਸੰਗਤਾਂ ਦਾ ਅਥਾਹ ਸਹਿਯੋਗ ਲਿਆ ਜਾ ਰਿਹਾ ਹੈ, ਇਹ ਕੀਰਤਨ ਦਰਬਾਰ 7500 ਵਾਰ ਫੀਲਡ ਰੋਡ ਗੇਥਰਜ਼ਬਰਗ ਮੈਰੀਲੈਂਡ ਵਿਖੇ 4-5 ਮਾਰਚ 2017 ਨੂੰ ਅਯੋਜਿਤ ਕੀਤਾ ਗਿਆ ਹੈ। ਜਿਸ ਵਿੱਚ ਭਾਈ ਸੱਜਣ ਸਿੰਘ, ਭਾਈ ਨਿਰਮਲ ਸਿੰਘ, ਭਾਈ ਸੁਖਜੀਵਨ ਸਿੰਘ ਨਾਗਪੁਰੀ, ਭਾਈ ਅਮਰਜੀਤ ਸਿੰਘ, ਭਾਈ ਰਣਧੀਰ ਸਿੰਘ ਨਿਊਜਰਸੀ, ਭਾਈ ਬਲਵਿੰਦਰ ਸਿੰਘ, ਭਾਈ ਸਵਿੰਦਰ ਸਿੰਘ ਮੈਰੀਲੈਂਡ, ਭਾਈ ਕਰਮਜੀਤ ਸਿੰਘ ਸ਼ਾਂਤ ਨਿਊਜਰਸੀ, ਭਾਈ ਪ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਵਸ਼ਿੰਗਟਨ ਡੀ. ਸੀ. ਜਪਜੀਤ ਕੌਰ ਕੀਰਤਨ ਟੀਚਰ ਡੀ ਸੀ ਵਿਸ਼ੇਸ਼ ਤੌਰ ਤੇ ਇਸ ਬਸੰਤ ਰਾਗ ਕੀਰਤਨ ਦਰਬਾਰ ਵਿੱਚ ਹਿੱਸਾ ਲੈਣਗੇ ਅਤੇ ਸੰਗਤਾਂ ਨੂੰ ਨਿਹਾਲ ਕਰਨਗੇ।
ਜਿੱਥੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ, ਉੱਥੇ ਸੇਵਾ ਭਾਵਨਾ ਵਾਲੇ ਪਰਿਵਾਰ ਇਸ ਕੀਰਤਨ ਦਰਬਾਰ ਨੂੰ ਕਾਮਯਾਬ ਕਰਨ ਲਈ ਆਪਣਾ ਯੋਗਦਾਨ ਪਾ ਰਹੇ ਹਨ ਆਸ ਹੈ ਕਿ ਇਹ ਕੀਰਤਨ ਦਰਬਾਰ ਇਸ ਸਾਲ ਧਾਰਮਿਕ ਛਾਪ ਅਜਿਹੀ ਬਿਖੇਰੇਗਾ ਜਿਸ ਲਈ ਸੰਗਤਾਂ ਉਤਾਵਲੀਆਂ ਹਨ। ਪਰ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ।