ਮੈਰੀਲੈਂਡ (ਗਿੱਲ) – ਖਾਲਸਾ ਪੰਜਾਬੀ ਸਕੂਲ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦਾ ਸਲਾਨਾ ਇਨਾਮ ਵੰਡ ਸਮਾਰੋਹ ਅਯੋਜਿਤ ਕੀਤਾ ਗਿਆ। ਜਿਸ ਵਿੱਚ ਅਕਾਦਮਿਕ ਖੇਤਰ ਵਿੱਚ ਪਹਿਲੀਆਂ ਤਿੰਨ ਪੁਜੀਸ਼ਨ ਪ੍ਰਾਪਤ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਨਾਲ ਉਨ੍ਹਾਂ ਵਲੋਂ ਦਿੱਤੀ ਵਧੀਆ ਕਾਰਗੁਜ਼ਾਰੀ ਨੂੰ ਮਾਪਿਆਂ ਅਤੇ ਸੰਗਤਾਂ ਸਾਹਮਣੇ ਉਭਾਰਿਆ ਗਿਆ, ਉੱਥੇ 350ਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਸਮਾਗਮ 'ਤੇ ਨਿਭਾਈਆਂ ਕਾਰਗੁਜ਼ਾਰੀਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਕੱਤਰ ਧਰਮ ਪਾਲ ਨੇ ਸਟੇਜ ਤੋਂ ਕਿਹਾ ਕਿ ਇੱਕ ਸਾਲ ਵਿੱਚ ਬੱਚਿਆਂ ਵਲੋਂ ਪੇਸ਼ ਕੀਤੇ ਪ੍ਰੋਗਰਾਮ ਬਹੁਤ ਵਧੀਆ ਸਨ ਅਤੇ ਉਹ ਤਾਰੀਫ ਦੇ ਕਾਬਲ ਸਨ, ਜਿਸ ਲਈ ਅਧਿਆਪਕਾਂ ਨੇ ਪੂਰੀ ਮਿਹਨਤ ਨਾਲ ਇਸ ਕਾਬਲ ਬਣਾਇਆ ਹੈ, ਸੋ ਬੱਚੇ, ਮਾਪੇ, ਅਧਿਆਪਕ ਅਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ।