01 Mar 2024

ਮਿੰਟ ਗੁੰਮਰੀ ਕਾਉਂਟੀ ਦੇ ਅਗਜ਼ੈਕਟਿਵ ਨੇ ਚਾਰ ਉਲੰਪੀਅਨਾਂ ਨੂੰ ਸਨਮਾਨਤ ਕੀਤਾ

ਮੈਰੀਲੈਂਡ (ਗਗਨ ਦਮਾਮਾ) – ਮਿੰਟ ਗੁੰਮਰੀ ਕਾਉਂਟੀ ਦੇ ਅਗਜ਼ੈਕਟਿਵ ਆਈ ਲਗਿਟ ਨੇ 2016 ਉਲੰਪਿਕ ਟੀਮ ਵਿੱਚ ਮੈਰੀਲੈਂਡ ਦੇ ਚਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਹ ਸਮਾਗਮ ਸਿਲਵਰ ਸਪ੍ਰਿੰਗ ਸਿਵਕ ਬਿਲਡਿੰਗ ਵਿੱਚ ਅਯੋਜਿਤ ਕੀਤਾ ਗਿਆ ਹੈ, ਜਿੱਥੇ ਸਥਾਨਕ ਸਖਸ਼ੀਆਂ ਵਿੱਚ ਬਖਸ਼ੀਸ਼ ਸਿੰਘ ਸਾਬਕਾ ਚੇਅਰਮੈਨ ਗੁਰੂ ਨਾਨਕ ਫਾਊਂਡੇਸ਼ਨ ਤੋਂ ਇਲਾਵਾ ਅਗਜ਼ੈਕਟਿਵ ਆਫਿਸ ਦੀ ਸਾਰੀ ਟੀਮ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਹੈ। ਆਈ ਲਗਿਟ ਨੇ ਕਿਹਾ ਹੈ ਕਿ ਸਾਨੂੰ ਇਨ੍ਹਾਂ ਖਿਡਾਰੀਆਂ ਤੇ ਮਾਣ ਹੈ ਜਿਨ੍ਹਾਂ ਨੇ ਮੈਰੀਲੈਂਡ ਦਾ ਨਾਮ ਉੱਚਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਖਿਡਾਰੀਆਂ ਵਲੋਂ ਆਪਣੇ ਮਾਪਿਆਂ ਅਤੇ ਸਕੂਲ ਦੇ ਸਟਾਫ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹਨਾਂ ਖਿਡਾਰੀਆਂ ਨੂੰ ਇਸ ਉੱਚੇ ਮੁਕਾਮ ਵਿੱਚ ਪਹੁੰਚਣ ਵਿੱਚ ਮਦਦ ਕੀਤੀ ਹੈ। ਖਚਾਖਚ ਭਰੇ ਹਾਲ ਵਿੱਚ ਸੁਸ਼ੋਭਿਤ ਲੋਕਾਂ ਵਲੋਂ ਭਰਵੇਂ ਰਵੱਈਏ ਨਾਲ ਇਨ੍ਹਾਂ ਦਾ ਸਵਾਗਤ ਕੀਤਾ। ਆਈ ਲਗਿਟ ਵਲੋਂ ਇਨ੍ਹਾਂ ਖਿਡਾਰੀਆਂ ਦੀ ਕਾਰਗੁਜ਼ਾਰੀ ਦਾ ਜ਼ਿਕਰ ਵਿਸਥਾਰ ਰੂਪ ਵਿੱਚ ਕੀਤਾ ਅਤੇ ਇਕੱਲੇ-ਇਕੱਲੇ ਖਿਡਾਰੀ ਦੀ ਕਾਬਲੀਅਤ ਨੂੰ ਬਹੁਤ ਹੀ ਵਧੀਆ ਸ਼ਬਦਾਂ ਨਾਲ ਉਚਾਰਿਆ ਅਤੇ ਸਨਮਾਨ ਵਜੋਂ ਇਨਾਂ੍ਹ ਨੂੰ ਮਾਣ ਬਖਸ਼ਿਆ। ਬਖਸ਼ੀਸ਼ ਸਿੰਘ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਮਾਣ ਮੱਤੀ ਖਿਡਾਰੀਆਂ ਤੇ ਨਿਰਭਰ ਹੈ ਜਿਸ ਨਾਲ ਉਸ ਦੇਸ਼ ਦਾ ਸਿਰ ਉੱਚਾ ਹੁੰਦਾ ਹੈ। ਸੋ ਇਨ੍ਹਾਂ ਚਾਰ ਖਿਡਾਰੀਆਂ ਵਿੱਚ ਕਾਟੇ ਲਿਡੈਨੀ, ਜੈਕ ਕੋਗਰ, ਐਸ਼ਲੇ ਨੀ ਅਤੇ ਹੈਲਨ ਮਾਰਉਲਸ ਸ਼ਾਮਲ ਸਨ ਜਿਨ੍ਹਾਂ ਨੂੰ ਮਾਣ ਬਖਸ਼ਿਆ ਗਿਆ ਹੈ।

More in ਖੇਡਾਂ

ਵਰਜੀਨੀਆ (ਗਿੱਲ/ਫਲੋਰਾ) - ਪਿਛਲੇ ਦਿਨੀਂ ਅਮਰੀਕਾ ਦੇ ਮੈਟਰੋਪੁਲਿਟਨ ਏਰੀਏ ਵਿੱਚ...
ਵਾਸਿੰਗਟਨ ਡੀ. ਸੀ. (ਗ.ਦ.) - ਬਾਬਾ ਬੁੱਲ੍ਹੇ ਸ਼ਾਹ ਯੂਥ ਕਲੱਬ ਬੜਬਰ ਜਿਲ੍ਹਾ ਸੰਗਰੂਰ...
* ਮਹਿਕ ਕੌਰ ਦੀਆਂ ਪ੍ਰਾਪਤੀਆਂ ਨੂੰ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਆ ਮੈਰੀਲੈਂਡ...
ਵਰਜੀਨੀਆ  (ਗ.ਦ.) ਸਿੱਖ ਕਿਡ ਅਤੇ ਡੀ ਐੱਮ ਵੀ ਦੇ ਸਾਂਝੇ ਉੱਦਮ ਨਾਲ ਦੋ ਖੇਡਾਂ ਨੂੰ...
ਨਿਊਯਾਰਕ - ਖੇਡਾਂ ਦੀਆਂ ਦੁਨੀਆਂ ਵਿੱਚ ਸਾਊਥ ਏਸ਼ੀਅਨ ਆਮ ਤੌਰ ਹਾਕੀ, ਕਬੱਡੀ, ਕ੍ਰਿਕਟ, ਅਥਲੈਟਿਕਸ...
Home  |  About Us  |  Contact Us  |  
Follow Us:         web counter