13 Aug 2022

ਕਬੂਤਰਬਾਜ਼ੀ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ

ਵਰਜੀਨੀਆ (ਗਿੱਲ/ਫਲੋਰਾ) - ਪਿਛਲੇ ਦਿਨੀਂ ਅਮਰੀਕਾ ਦੇ ਮੈਟਰੋਪੁਲਿਟਨ ਏਰੀਏ ਵਿੱਚ ਕਬੂਤਰ ਉਡਾਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ ਵੱਖ ਸਟੇਟਾਂ ਦੇ ਕਬੂਤਰ ਸ਼ੌਕੀਨਾਂ ਵਲੋਂ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਗਿਆ। ਭਾਰਤ ਅਤੇ ਪਾਕਿਸਤਾਨ ਦੇ ਕਬੂਤਰ ਸ਼ੌਕੀਨਾਂ ਵਲੋਂ ਇਸ ਮੁਕਾਬਲੇ ਵਿੱਚ ਆਪਣੇ ਕਬੂਤਰਾਂ ਨੂੰ ਲੰਬੀ ਉਡਾਨ ਲਈ ਛੱਡਿਆ ਗਿਆ। ਕਈ ਘੰਟਿਆਂ ਦੀ ਉਡਾਨ ਤੋਂ ਬਾਅਦ ਪਤਾ ਲੱਗਿਆ ਕਿ ਮਨਜੀਤ ਸਿੰਘ ਔਜਲਾ ਦਾ ਕਬੂਤਰ ਪਹਿਲੇ ਸਥਾਨ ਤੇ ਰਿਹਾ। ਜਿੱਥੇ ਇਸ ਜਿੱਤ ਉੱਤੇ ਉਸਨੇ ਪੰਦਰਾਂ ਹਜ਼ਾਰ ਡਾਲਰ ਦਾ ਇਨਾਮ ਜਿੱਤਿਆ ਉੱਥੇ ਸਮਾਗਮ ਦੌਰਾਨ ਸਾਰੇ ਕਬੂਤਰ ਮਾਲਕਾਂ ਨੂੰ ਟਰਾਫੀਆਂ ਦਿੱਤੀਆਂ ਗਈਆਂ।
ਕਬੂਤਰ ਕਲੱਬ ਦੇ ਸਾਰੇ ਮੈਂਬਰਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ, ਜਿੱਥੇ ਕਬੂਤਰਾਂ ਦੀਆ ਖੂਬੀਆਂ ਅਤੇ ਪੁਰਾਣੇ ਜ਼ਮਾਨੇ ਵਿੱਚ ਉਹਨਾਂ ਨੂੰ ਸੁਨੇਹਾ ਦੂਤ ਵਜੋਂ ਵਰਤਿਆ ਜਾਂਦਾ ਸੀ। ਅੱਜ ਵੀ ਕਈ ਵਾਰ ਸੂਹੀਆ ਦੇ ਤੌਰ ਤੇ ਇਹਨਾਂ ਦੀ ਮਦਦ ਲਈ ਜਾਂਦੀ ਹੈ ਪਰ ਅਮਰੀਕਾ ਵਿੱਚ ਇਹਨਾਂ ਕਬੂਤਰਾਂ ਨੂੰ ਮੁਕਾਬਲੇ ਲਈ ਰੀਕਰੇਸ਼ਨ ਵਜੋਂ ਵਰਤਿਆ ਜਾਂਦਾ ਹੈ। ਇੱਕ¸ਇੱਕ ਕਬੂਤਰ ਦੀ ਕੀਮਤ ਕਈ ਕਈ ਹਜ਼ਾਰ ਡਾਲਰ ਹੈ। ਪਰ ਸ਼ੌਂਕ ਦੇ ਤੌਰ ਤੇ ਇਸ ਦੇ ਉਪਾਸ਼ਕ ਇਹਨਾਂ ਦੀ ਅਥਾਹ ਸੇਵਾ ਕਰਦੇ ਹਨ ਅਤੇ ਮੁਕਾਬਲੇ ਵਜੋਂ ਇਹਨਾਂ ਨੂੰ ਵਰਤੋਂ ਵਿੱਚ ਲਿਆਉਂਦੇ ਹਨ।
ਇਸ ਸਮਾਗਮ ਵਿੱਚ ਹੰਸ ਰਾਜ ਗਾਂਧੀ, ਤਾਰੀ ਔਲਖ, ਪੱਪੂ, ਨਈਮ, ਮੁਬਾਰਨ, ਇਮਤਿਆਜ਼, ਹਕੀਫ ਸੋਹਲੇ ਅਤੇ ਮੁਨਰੇਸ਼ ਖਾਨ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ। ਦਿਲਚਸਪ ਗੱਲ ਇਹ ਸੀ ਕਿ ਕਬੂਤਰਬਾਜ਼ੀ ਸਮਾਗਮ ਵਿੱਚ ਹਾਰੀ ਟੀਮ ਵਾਲੇ ਜੇਤੂਆਂ ਨੂੰ ਸਨਮਾਨਤ ਕਰਦੇ ਹਨ ਅਤੇ ਖਾਸ ਟ੍ਰਾਫੀ ਗਿਫਟ ਜੇਤੂ ਨੂੰ ਹੀ ਦਿੱਤੀ ਜਾਂਦੀ ਹੈ, ਜੋ ਮਨਜੀਤ ਸਿੰਘ ਔਜਲਾ ਦੇ ਹੱਥ ਲੱਗੀ। ਜਿਸ ਨੂੰ ਕੈਸ਼ ਰਕਮ ਸਹਿਤ ਦਿੱਤੀ ਗਈ ਅਤੇ ਢੇਰ ਸਾਰੀਆਂ ਮੁਬਾਰਕਾਂ ਨਾਲ ਉਸਨੂੰ ਨਿਵਾਜ਼ਿਆ ਗਿਆ। ਜਿਸ ਨੇ ਭਾਰਤ ਦਾ ਨਾਮ ਕਬੂਤਰਬਾਜ਼ੀ ਵਿੱਚ ਅਮਰੀਕਾ ਵਿੱਚ ਰੌਸ਼ਨ ਕੀਤਾ। ਜਸ ਪੰਜਾਬ ਟੀਵੀ ਦੇ ਕੁਲਵਿੰਦਰ ਸਿੰਘ ਫਲੋਰਾ ਵਲੋਂ ਸਾਰੇ ਪ੍ਰੋਗਰਾਮ ਨੂੰ ਸਮੂਹ ਪੰਜਾਬੀਆਂ ਨੂੰ ਦਿਖਾਇਆ ਗਿਆ।

More in ਖੇਡਾਂ

ਮੈਰੀਲੈਂਡ (ਗਗਨ ਦਮਾਮਾ) – ਮਿੰਟ ਗੁੰਮਰੀ ਕਾਉਂਟੀ ਦੇ ਅਗਜ਼ੈਕਟਿਵ ਆਈ ਲਗਿਟ ਨੇ...
ਵਾਸਿੰਗਟਨ ਡੀ. ਸੀ. (ਗ.ਦ.) - ਬਾਬਾ ਬੁੱਲ੍ਹੇ ਸ਼ਾਹ ਯੂਥ ਕਲੱਬ ਬੜਬਰ ਜਿਲ੍ਹਾ ਸੰਗਰੂਰ...
* ਮਹਿਕ ਕੌਰ ਦੀਆਂ ਪ੍ਰਾਪਤੀਆਂ ਨੂੰ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਆ ਮੈਰੀਲੈਂਡ...
ਵਰਜੀਨੀਆ  (ਗ.ਦ.) ਸਿੱਖ ਕਿਡ ਅਤੇ ਡੀ ਐੱਮ ਵੀ ਦੇ ਸਾਂਝੇ ਉੱਦਮ ਨਾਲ ਦੋ ਖੇਡਾਂ ਨੂੰ...
ਨਿਊਯਾਰਕ - ਖੇਡਾਂ ਦੀਆਂ ਦੁਨੀਆਂ ਵਿੱਚ ਸਾਊਥ ਏਸ਼ੀਅਨ ਆਮ ਤੌਰ ਹਾਕੀ, ਕਬੱਡੀ, ਕ੍ਰਿਕਟ, ਅਥਲੈਟਿਕਸ...
Home  |  About Us  |  Contact Us  |  
Follow Us:         web counter