ਵਾਸਿੰਗਟਨ ਡੀ. ਸੀ. (ਗ.ਦ.) - ਬਾਬਾ ਬੁੱਲ੍ਹੇ ਸ਼ਾਹ ਯੂਥ ਕਲੱਬ ਬੜਬਰ ਜਿਲ੍ਹਾ ਸੰਗਰੂਰ ਵਲੋਂ ਵਿਸ਼ਾਲ ਖੇਡ ਮੇਲਾ ਕਰਵਾਇਆ ਗਿਆ। ਜਿਸ ਵਿੱਚ ਆਸ ਪਾਸ ਪਿੰਡਾਂ ਦੀਆਂ ਟੀਮਾਂ ਨੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲਿਆ। ਜਿੱਥੇ ਇਹ ਮੇਲਾ ਵਿਲੱਖਣ ਛਾਪ ਛੱਡ ਗਿਆ, ਉੱਥੇ ਇਸ ਮੇਲੇ ਦਾ ਸ਼ਿੰਗਾਰ ਬਲਜੀਤ ਕੌਰ ਢਿੱਲੋ ਬੀ. ਡੀ. ਪੀ. ਓ. ਨੂੰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ। ਜਿੱਥੇ ਉਹਨਾਂ ਹਰੇਕ ਖੇਡ ਦਾ ਆਨੰਦ ਮਾਣਿਆ, ਉੱਥੇ ਉਹਨਾਂ ਆਪਣੇ ਸੰਬੋਧਨ ਵਿੱਚ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਖੇਡਾਂ ਨੂੰ ਸ਼ੁਰੂ ਕਰਨ ਸਬੰਧੀ ਅਨੁਕੂਲਤਾ ਉੱਤੇ ਸੰਦੇਸ਼ ਦਾ ਜ਼ਿਕਰ ਕਰਦੇ ਕਿਹਾ ਕਿ ਖੇਡਾਂ ਤੰਦਰੁਸਤੀ ਬਖਸ਼ਦੀਆਂ ਹਨ ਅਤੇ ਤੰਦਰੁਸਤ ਇਨਸਾਨ ਵਧੀਆ ਸਮਾਜ ਦੀ ਸਿਰਜਣਾ ਕਰਦਾ ਹੈ। ਜੋ ਸਮੇਂ ਦੀ ਲੋੜ ਹੈ। ਪਰ ਅੱਜ ਨਰੋਏ ਸਮਾਜ ਤੋਂ ਸਰਕਾਰ ਲਈ ਭਰਮ ਭੁਲੇਖਿਆਂ ਦੀ ਸ਼ਿਕਾਰ ਹੋਈ ਅਜਿਹੇ ਫੈਸਲੇ ਲੈ ਰਹੀ ਹੈ ਜੋ ਸਮਾਜ ਦੇ ਹਿੱਤਾਂ ਦੇ ਅਨੁਕੂਲ ਨਹੀਂ ਹਨ।
ਬੀਬਾ ਨੇ ਕਿਹਾ ਕਿ ਮੈਂ ਦ੍ਰਿੜ ਵਿਸ਼ਵਾਸ ਦੀ ਧਾਰਨੀ ਹੋ ਗੁਰੂਆਂ ਦੀਆਂ ਸਿੱਖਿਆਵਾਂ ਤੇ ਚੱਲਣ ਨੂੰ ਪਹਿਲ ਦਿੰਦੀ ਹਾਂ ਅਤੇ ਗੁਰੂਆਂ ਦੇ ਬਰਾਬਰ ਤਸਵੀਰਾਂ ਲਗਾਉਣ ਵਾਲਿਆਂ ਦਾ ਵਿਰੋਧ ਕਰਦੀ ਹਾਂ। ਉਹਨਾਂ ਸਮੁੱਚੇ ਪੰਜਾਬੀਆਂ ਅਤੇ ਖੇਡ ਆਯੋਜਿਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਅਜਿਹੇ ਮੇਲੇ ਹਰ ਸਾਲ ਕਰਵਾਉਣ ਦੀ ਨਸੀਹਤ ਦਿੱਤੀ।
ਸਪੋਰਟਸ ਕਲੱਬ ਵਲੋਂ ਬਲਜੀਤ ਕੌਰ ਢਿੱਲੋਂ ਨੂੰ 'ਮਾਈ ਭਾਗੋ' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਸ ਦੀ ਦਲੇਰੀ ਪ੍ਰਤੀ ਜ਼ਿਕਰ ਕਰਦਿਆਂ ਕਲੱਬ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਅਫਸਰ ਹੀ ਪੰਜਾਬ ਦੇ ਭਵਿੱਖ ਨੂੰ ਨਰੋਆ ਬਣਾ ਸਕਦੇ ਹਨ। ਬਲਜੀਤ ਕੌਰ ਢਿੱਲੋਂ ਇਸ ਪਹਿਲ ਕਦਮੀ ਰਾਹੀਂ ਪੰਜਾਬ ਨੂੰ ਨਵੇਂ ਸਿਰਿਉਂ ਸਿਰਜਣ ਵਿੱਚ ਅਥਾਹ ਯੋਗਦਾਨ ਪਾਵੇਗੀ।