30 Jun 2022

ਵਰਜੀਨੀਆ ਦਾ 'ਇੱਕ ਪੰਜਾਬੀ ਸੰਸਥਾ' ਵਲੋਂ ਕਰਵਾਇਆ ਪੰਜਾਬੀ ਸੱਭਿਆਚਾਰਕ ਮੇਲਾ ਵਿਰਾਸਤੀ ਛਾਪ ਛੱਡ ਗਿਆ

ਵਰਜੀਨੀਆ (ਐੱਸ ਐੱਸ ਮਣਕੂ/ਫਲੋਰਾ) – 'ਇੱਕ ਪੰਜਾਬੀ ਸੰਸਥਾ' ਵਲੋਂ ਹਰ ਸਾਲ ਦੀ ਤਰ•ਾਂ ਸੱਭਿਆਚਾਰਕ ਮੇਲਾ ਬੁਲਰਨ ਪਾਰਕ ਵਰਜੀਨੀਆਂ ਵਿਖੇ ਕਰਵਾਇਆ ਗਿਆ। ਭਾਵੇਂ ਮੌਸਮ ਦੀ ਵਜ•ਾ ਕਾਰਨ ਇਸ ਦੀ ਸ਼ੁਰੂਆਤ ਠੰਢੀ ਸੀ, ਪਰ ਪ੍ਰਬੰਧਕਾਂ ਵਲੋਂ ਟੈਂਟ ਦਾ ਪ੍ਰਬੰਧ ਕੀਤਾ ਹੋਇਆ ਸੀ ਤਾਂ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਖੈਰ-ਖਵਾਹ ਇਸ ਸੱਭਿਆਚਾਰਕ ਮੇਲੇ ਦਾ ਲੁਤਫ ਲੈ ਸਕਣ। ਸ਼ੁਰੂਆਤ ਵਿੱਚ ਭੰਗੜੇ-ਗਿੱਧੇ ਦੀਆ ਟੀਮਾਂ ਨੇ ਅਜਿਹਾ ਰੰਗ ਬੰਨਿ•ਆ ਕਿ ਮੀਂਹ ਪੈਂਦੇ ਵਿੱਚ ਹੀ ਮੇਲੇ ਦੌਰਾਨ ਲੋਕ ਢੋਲ ਅਤੇ ਢੋਲਕੀ ਦੀ ਥਾਪ ਤੇ ਨੱਚਣ ਨੂੰ ਮਜ਼ਬੂਰ ਹੋ ਗਏ। ਇੱਕ ਪਾਸੇ ਮੀਂਹ ਦਾ ਨਜ਼ਾਰਾ ਅਤੇ ਦੂਜੇ ਪਾਸੇ ਲੋਕ ਨਾਚਾਂ ਨੇ ਅਜਿਹਾ ਅਨੰਦ ਬੰਨਿ•ਆ ਜੋ ਕਾਬਲੇ ਤਾਰੀਫ ਸੀ।
> ਜਿਉਂ ਹੀ  ਮੌਸਮ ਦੀ ਖਬਰ ਬਾਰੇ ਸਟੇਜ ਤੋਂ ਐਲਾਨਿਆ ਗਿਆ ਕਿ ਬਾਰਸ਼ ਚਾਰ ਵਜੇ ਤੋਂ ਬਾਅਦ ਰੁਕ ਜਾਵੇਗੀ ਅਤੇ ਮੇਲੇ ਦਾ ਰੰਗ ਗੂੜ•ਾ ਹੋ ਜਾਵੇਗਾ ਤਾਂ ਹਾਜ਼ਰੀਨ ਦੇ ਸਾਹ ਵਿੱਚ ਸਾਹ ਪਿਆ। ਪਰ ਹਰੇਕ ਵਿਅਕਤੀ ਘਰੋਂ ਹੀ ਮੌਸਮ ਦੀ ਜਾਣਕਾਰੀ ਲੈ ਕੇ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਖਬਰ ਦਿੰਦੇ ਰਹੇ ਅਤੇ ਮੇਲੇ ਦੀ ਰੌਣਕ ਨੂੰ ਵਧਾਉਣ ਵਿੱਚ ਯੋਗਦਾਨ ਪਾ ਰਹੇ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਸਥਾਨਕ ਆਰਟਿਸਟਾਂ ਮਨਜੀਤ ਮੈਣੀ ਅਤੇ ਜੀਤੂ ਢੋਲੀ ਨੇ ਇਸ ਮੇਲੇ ਦਾ ਆਗਾਜ਼ ਨਾਲ ਸ਼ੁਰੂ ਕੀਤਾ ਿਗਆ।ਅਤੇ ਮੁੱਖ ਗਾਇਕ
ਪੁਜਣ ਤੋਂ ਪਹਿਲਾ ਲੋਕਾਂ ਦੇ ਰੂਬਰੂ ਕੀਤਾ ਗਿਆ ਸੀ। ਜਿਉਂ ਹੀ ਪਹਿਲੇ ਆਰਟਿਸਟ ਬਬਲ ਰਾਏ ਸਟੇਜ ਤੇ ਆਇਆ ਪੂਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ। ਉਨ•ਾਂ ਦਾ ਪਹਿਲਾ ਗੀਤ ਉਨ•ਾਂ ਨੇ ਅਸਟ੍ਰੇਲੀਆ ਵਿੱਚ ਰਹਿੰਦੇ ਛੱਲੇ ਨਾਲ ਸ਼ੁਰੂ ਕੀਤਾ। ਅੱਧੇ ਘੰਟੇ ਦੀ ਗੀਤਾਂ ਦੀ ਝੜੀ ਵੱਖਰਾ ਰੰਗ ਬੰਨ• ਗਈ। ਗਿੱਪੀ ਗਰੇਵਾਲ ਨੇ ਭੰਗੜੇ ਦੀ ਤਾਲ ਤੇ ਗੀਤਾਂ ਨੂੰ ਗਾ ਕੇ ਪੰਡਾਲ ਨਚਾ ਦਿੱਤਾ। ਜੱਸੀ ਗਿੱਲ ਨੇ ਬਾਪੂ ਨੂੰ ਸਮਰਪਿਤ ਗੀਤ ਨਾਲ ਆਪਣਾ ਰੰਗ ਗੀਤਾਂ ਦਾ ਸ਼ੁਰੂ ਕੀਤਾ ਅਤੇ ਦੇਰ ਸਮੇਂ ਤੱਕ ਗਾਉਂਦਾ ਰਿਹਾ ਜਦੋਂ ਤੱਕ ਚਿਹਰੇ ਦਿਸਣੇ ਬੰਦ ਨਹੀਂ ਹੋਏ। ਭਾਵੇਂ ਇਸ ਮੇਲੇ ਵਿੱਚ ਮੈਟਰੋ  ਪੁਲਿਟਨ ਤੋਂ ਪੰਜ ਹਜ਼ਾਰ ਦੇ ਕਰੀਬ ਬਜ਼ੁਰਗ, ਮੁਟਿਆਰਾਂ, ਗੱਭਰੂਆਂ ਅਤੇ ਗੋਰੇ ਕਾਲਿਆਂ ਨੇ ਰੰਗ ਬਰੰਗੀਆਂ ਦਸਤਾਰਾਂ ਦੁਪੱਟਿਆਂ ਵਿੱਚ ਲਿਪਟੇ ਇਸ ਮੇਲੇ ਦੀ ਰੌਣਕ ਨੂੰ ਚਾਰ ਚੰਨ• ਲਗਾਏ।
ਜ਼ਿਕਰਯੋਗ ਹੈ ਕਿ ਮੇਲੇ ਵਿੱਚ ਗਿੱਧੇ ਭੰਗੜੇ ਦੇ ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਆ ਗਿਆ। ਸਟਾਲਾਂ ਦੀ ਭਰਮਾਰ ਨੇ ਹਰੇਕ ਲੁਤਫ਼ ਅਤੇ ਰੇਸ਼ੇ ਦਾ ਅਨੰਦ ਪ੍ਰਦਾਨ ਕੀਤਾ । ਪਰ ਸੁਰਿੰਦਰ ਰਹੇਜਾ ਵਲੋਂ ਰਫਲ ਡਰਾਅ ਕੱਢ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਅਤੇ ਅਗਲੇ ਸਾਲ ਰਫਲ ਵਿੱਚ ਨਵੀਂ ਕਾਰ ਕੱਢਣ ਦਾ ਐਲਾਨ ਕਰਦਿਆਂ ਹੀ ਤਾੜੀਆਂ ਦੀ ਗੂੰਜ ਪੈ ਗਈ। ਗੁਰਿੰਦਰ ਪੰਨੂ, ਰਾਜ ਨਿੱਝਰ ਦੀ ਜੋੜੀ ਵਲੋਂ ਇਹ ਮੇਲਾ ਉਲੀਕਿਆ ਗਿਆ, ਜਿਸ ਨੂੰ ਵੱਖ-ਵੱਖ ਸੰਸਥਾਵਾਂ ਵਲੋਂ ਸਹਿਯੋਗ ਦੇ ਕੇ ਇਸ ਮੇਲੇ ਦੀ ਰੌਣਕ ਵਧਾਈ, ਜਿਸ ਕਰਕੇ ਇਹ ਮੇਲਾ ਛੇਵੇਂ ਸਾਲ ਵਿੱਚ ਦਾਖਲ ਹੋ ਗਿਆ ਅਤੇ ਕਾਬਲੇ ਤਾਰੀਫ ਦਾ ਦੌਰ ਬੰਨ• ਗਿਆ। ਜੋ ਕਈ ਲੋਕ ਚੇਤਿਆਂ ਵਿੱਚ ਵਸਦਾ ਰਹੇਗਾ।

More in ਸਹਿਤ

ਮੈਲਬਰਨ (ਹਰਪ੍ਰੀਤ ਸਿੰਘ) - ਮਿਤੀ 14 ਜੁਲਾਈ 2019 ਦਿਨ ਐਤਵਾਰ ਦੀ ਸ਼ਾਮ ਨੂੰ ਪੰਜਾਬੀ ਸੱਥ...
* ਖਾਣ ਪੀਣ ਦੇ ਨਾਲ-ਨਾਲ ਮਿਊਜ਼ਿਕ ਨੇ ਖੂਬ ਰੰਗ ਬੰਨ੍ਹਿਆ * ਵਾਲੀਬਾਲ ਤੇ ਵਿਅਕਤੀਗਤ...
*ਖਾਲਸਾ ਪੰਜਾਬੀ ਸਕੂਲ ਦੇ ਬੱਚਿਆਂ ਵਲੋਂ ਧਾਰਮਿਕ ਗੀਤ, ਕਵਿਤਾਵਾਂ, ਗੁਰਬਾਣੀ ਅਤੇ...
ਮੈਰੀਲੈਂਡ (ਗ.ਦ.) – ਪ੍ਰਵਾਸੀਆਂ ਵਲੋਂ ਪੰਜਾਬੀ ਨੂੰ ਮਜ਼ਬੂਤ ਕਰਨ ਲਈ ਉੱਘੇ ਕਵੀਆਂ,...
ਵਰਜੀਨੀਆ (ਗ.ਦ.) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਵਾਂ 'ਤੀਆਂ ਤੀਜਾ ਦਾ' ਮੇਲਾ...
ਵਸ਼ਿੰਗਟਨ ਡੀ. ਸੀ. (ਗ.ਦ.) - ਪ੍ਰਵਾਸੀ ਪੰਜਾਬੀਆਂ ਵਿੱਚ ਦਿਨੋਂ ਦਿਨ ਨਿਘਾਰ ਆ ਰਿਹਾ...
ਵਾਸ਼ਿੰਗਟਨ ਡੀ. ਸੀ (ਗ.ਦ.) - ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਿਦੇਸ਼ੀ ਵਸਨੀਕਾਂ ਵਲੋਂ...
ਨਵੀਂ ਦਿੱਲੀ - ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਉਪ ਮੁੱਖ...
ਹੁਣ, ਜ਼ਮੀਨ ਬਲਨੇ ਲਈ ਤੇ ਆਹਟ ਤਿੰਨ ਪੁਸਤਕਾਂ ਦੀ ਹੋਈ ਘੁੰਢ ਚੁਕਾਈ ਪੈਨਸਿਮਵੈਨੀਆ...
ਵਾਸ਼ਿੰਗਟਨ ਡੀ. ਸੀ. (ਗ.ਦ.) - ਅਮਰੀਕਾ ਦੇ ਅਜ਼ਾਦੀ ਦਿਵਸ ਤੇ ਹਰ ਸਾਲ ਸੰਸਾਰ ਦੀ ਰਾਜਧਾਨੀ...
ਵਾਸ਼ਿੰਗਟਨ ਡੀ. ਸੀ. (ਗ.ਦ.) - ਕੈਲੀਫੋਰਨੀਆ ਦੀ ਸਟੇਟ ਯੁਨਾਈਟਡ ਫਰਿਜ਼ਨੋ ਵਲੋਂ ਅੰਤਰਰਾਸ਼ਟਰੀ...
Home  |  About Us  |  Contact Us  |  
Follow Us:         web counter